ਚੰਡੀਗੜ੍ਹ , 11 ਜੂਨ: ਬੀਤੀ ਰਾਤ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦੇਹਾਂਤ ਹੋ ਗਿਆ। ਉਹ ਧੂਰੀ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ। ਧਨਵੰਤ ਸਿੰਘ ਅਮਰਗੜ੍ਹ ਤੋਂ ਨੌਜਵਾਨ ਕਾਂਗਰਸੀ ਆਗੂ ਸਮਿਤ ਸਿੰਘ ਮਾਨ ਦੇ ਪਿਤਾ ਹਨ। ਜਾਣਕਾਰੀ ਮੁਤਾਬਕ ਧਨਵੰਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੱਲ੍ਹ ਰਾਤ ਨੂੰ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਭਲਕੇ 10 ਵਜੇ ਪਿੰਡ ਮਾਨਵਾਲਾ ਵਿਖੇ ਹੋਵੇਗਾ।
ਧਨਵੰਤ ਸਿੰਘ 1992 ‘ਚ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਅਤੇ ਵਿਧਾਇਕ ਬਣੇ। ਇਸ ਮਗਰੋਂ 1998 ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਇਕ ਵਾਰ ਫਿਰ ਵਿਧਾਇਕ ਬਣੇ। ਉਨ੍ਹਾਂ ਦਾ ਸਪੁੱਤਰ ਸੁਮਿਤ ਸਿੰਘ ਮਾਨ ਵੀ 2022 ਵਿਚ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕਿਆ ਹੈ। ਇਸ ਵੇਲੇ ਸਮਿਤ ਦੇ ਸਿੱਕਿਮ ‘ਚ ਹੋਣ ਕਾਰਨ ਧਨਵੰਤ ਸਿੰਘ ਦਾ ਅੰਤਿਮ ਸਸਕਾਰ ਭਲਕੇ 10 ਵਜੇ ਕੀਤਾ ਜਾਵੇਗਾ।