ਬਠਿੰਡਾ, 23 ਮਈ 2024-ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਜਿਸ ਕਰਕੇ ਪੁਲਿਸ ਪੂਰੇ ਐਕਸ਼ਨ ਦੇ ਮੋਡ ‘ਚ ਹੈ। ਥਾਂ-ਥਾਂ ਨਜ਼ਰ ਰੱਖਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਬਠਿੰਡਾ ਪੁਲਿਸ (ਥਾਣਾ ਸੰਗਤ) ਵੱਲੋਂ ਡੂੰਮਵਾਲੀ ਵਿਖੇ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ। ਜਦੋਂ ਪੁਲਿਸ ਵੱਲੋਂ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਪਾਸੋਂ ਕਰੀਬ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨਕਦੀ ਰੱਖਣ ਵਾਲਾ ਵਿਅਕਤੀ ਵੱਲੋਂ ਰਕਮ ਲੈ ਕੇ ਜਾਣ ਬਾਰੇ ਪੁੱਛਿਆ ਗਿਆ, ਪਰ ਉਸ ਸ਼ਖਸ਼ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਬਰਾਮਦ ਨਕਦੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਇਨਕਮ ਟੈਕਸ ਅਥਾਰਟੀ ਨੂੰ ਸੌਂਪ ਦਿੱਤੀ ਗਈ ਹੈ।