Menu

ਸੁਨੀਲ ਜਾਖੜ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੁੰ ਦਿੱਤੀ ਸਲਾਹ

ਚੰਡੀਗੜ੍ਹ 15 ਮਈ 2024-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ  ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ। ਪਿਛਲੇ 10 ਸਾਲਾਂ ‘ਚ ਕਿਸਾਨਾਂ ਨੂੰ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਬਿਨਾਂ ਕਿਸੇ ਰੁਕਾਵਟ ਦੇ ਦਿੱਤਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਭਾਜਪਾ ਦਾ ਵਿਰੋਧ ਕਰੋ, ਪਰ ਪਾਰਟੀ ਚੁਣ ਲਓ। ਨਾਲ ਹੀ ਉਸ ਪਾਰਟੀ ਲਈ ਵੀ ਕੁਝ ਕਰੋ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੇ ਰਹੀ ਹੈ। ਇਸ ਯੋਜਨਾ ‘ਚ ਦੇਸ਼ ਭਰ ਦੇ 11 ਕਰੋੜ ਕਿਸਾਨ ਰਜਿਸਟਰਡ ਸਨ, ਹਰ ਸਾਲ ਇਹ ਗਿਣਤੀ ਵਧ ਰਹੀ ਹੈ। ਜਦੋਂ ਕਿ ਪੰਜਾਬ ਦੇ ਕਿਸਾਨਾਂ ਦੀ ਗਿਣਤੀ 23 ਲੱਖ ਸੀ। ਪਰ ਇਸ ਵਿੱਚ ਹੁਣ ਤੱਕ 8 ਲੱਖ ਕਿਸਾਨਾਂ ਨੂੰ ਹੀ ਇਸ ਦਾ ਲਾਭ ਮਿਲ ਰਿਹਾ ਹੈ, ਜਦਕਿ 15 ਲੱਖ ਕਿਸਾਨਾਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਇਹ ਕਿਸਾਨ ਲਾਭ ਨਹੀਂ ਲੈ ਪਾ ਰਹੇ, ਕਿਉਂਕਿ ਉਨ੍ਹਾਂ ਦੀ ਕੇਵਾਈਸੀ ਨਹੀਂ ਕੀਤੀ ਗਈ ਹੈ। ਕੇਵਾਈਸੀ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਸੀ, ਪਰ ਸਰਕਾਰ ਨੇ ਇਹ ਜ਼ਿੰਮੇਵਾਰੀ ਨਹੀਂ ਲਈ। ਇਸ ਕਾਰਨ ਹਰ ਸਾਲ 900 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਸਮੇਂ ਸਿਰ ਐਮ.ਐਸ.ਪੀ. ਦੇ ਰਹੀ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਐਮਐਸਪੀ ‘ਤੇ ਬੋਨਸ ਕਿਉਂ ਨਹੀਂ ਦੇ ਰਹੀ ਹੈ? ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਰਕਾਰਾਂ ਕਿਸਾਨਾਂ ਨੂੰ ਬੋਨਸ ਦੇ ਰਹੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੇ ਕਣਕ-ਝੋਨੇ ਦੀ ਫ਼ਸਲ ਬੀਜਣੀ ਹੈ ਤਾਂ 23 ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਲੋੜ ਹੈ। ਜਾਖੜ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਜੇ ਤੁਸੀਂ ਤਿੰਨੋਂ ਕਾਨੂੰਨ ਵਾਪਸ ਲੈ ਸਕਦੇ ਹੋ ਤਾਂ ਤੁਸੀਂ ਇਸ ਪਾਸੇ ਸਰਕਾਰ ਨੂੰ ਘੇਰ ਕਿਉਂ ਨਹੀਂ ਘੇਰਦੇ।

ਜਾਖੜ ਨੇ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਵੀ ਘੇਰਿਆ। ਉਨ੍ਹਾਂ ਨੇ ਅੰਦੋਲਨ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਸਿਆਸੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਜੋ ਮੁੱਦੇ ਉਠਾਏ ਜਾ ਰਹੇ ਹਨ। ਉਨ੍ਹਾਂ ਦਾ ਹੱਲ ਸੜਕਾਂ ਅਤੇ ਚੌਰਾਹਿਆਂ ‘ਤੇ ਨਹੀਂ ਹੋਵੇਗਾ। ਇਸ ਦੇ ਲਈ ਸਾਨੂੰ ਸੰਸਦ ਜਾਣਾ ਹੋਵੇਗਾ। ਉਨ੍ਹਾਂ ਕਿਸਾਨ ਆਗੂਆਂ ਨੂੰ ਪਾਰਟੀ ਚੁਣਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਸਾਨਾਂ ਦੇ ਸਿਆਸੀ ਹੋਣ ਬਾਰੇ ਕਈ ਤੱਥ ਪੇਸ਼ ਕੀਤੇ।

ਹਰਿਆਣਾ ‘ਚ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ…

ਹਰਿਆਣਾ, 23 ਮਈ -25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਛੇਵੇਂ ਪੜਾਅ ਦੀ ਵੋਟਿੰਗ ਲਈ ਅੱਜ…

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ…

ਨਵੀਂ ਦਿੱਲੀ 23 ਮਈ  – ਚੋਣ ਕਮਿਸ਼ਨ…

ਭੋਜਪੁਰੀ ਸਟਾਰ ਪਵਨ ਸਿੰਘ ਨੂੰ…

ਨਵੀਂ ਦਿੱਲੀ, 22 ਮਈ, 2024 : ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40566 posts
  • 0 comments
  • 0 fans