Menu

ਕਿਸਾਨ ਆਗੂਆਂ ਨੇ ਵਿਧਾਇਕ ‘ਤੇ ਪੈਸੇ ਲੈਣ ਦੇ ਲਗਾਏ ਦੋਸ਼ , ਮਾਮਲਾ ਤਾਰੋਂ ਪਾਰ ਪੱਕੀ ਫ਼ਸਲ ਵੱਢਣ ‘ਤੇ ਲਗਾਈ ਰੋਕ ਦਾ

ਫ਼ਿਰੋਜ਼ਪੁਰ 21 ਅਪ੍ਰੈਲ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਤਾਰ ਲਾਗੇ ਕਿਸਾਨਾਂ ਵੱਲੋਂ ਆਬਾਦ ਕਰਕੇ ਬੀਜ਼ੀ ਗਈ ਪੱਕੀ ਫ਼ਸਲ ਨੂੰ ਨਾ ਵੱਢਣ ਦੇ ਆਏ ਹੁਕਮਾਂ ਤੋਂ ਬਾਅਦ ਅੱਜ  ਸਤਲੁਜ ਪ੍ਰੈੱਸ ਕਲੱਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਗੁਰਮੀਤ ਸਿੰਘ ਘੋੜੇ ਚੱਕ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਰਣਜੀਤ ਸਿੰਘ ਢਿੱਲੋਂ ਪ੍ਰੈਸ ਸਕੱਤਰ, ਜਗਦੀਸ਼ ਲਾਲ, ਬਲਵਿੰਦਰ ਸਿੰਘ, ਆਦਿ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ 24 ਅਪ੍ਰੈਲ ਨੂੰ ਫਿਰੋਜ਼ਪੁਰ ਵਿੱਚ ਪੱਕਾ ਮੋਰਚਾ ਲਾਇਆ ਜਾ ਇਹ ਮੋਰਚਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਖਾਈਂ ਮਹਿਲ ਸਿੰਘ ਵਾਲਾ ਰੋਡ , ਵਿਧਾਇਕ ਰਜਨੀਸ਼ ਦਹੀਆ ਦੀ ਰਿਹਾਇਸ਼ ਜਾਂ ਫਿਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਨ੍ਹਾਂ ਤਿੰਨਾਂ ਥਾਵਾਂ ਚੋਂ ਕਿਸੇ ਇੱਕ ਜਗ੍ਹਾ ‘ਤੇ ਲਗਪਗ 300 ਟਰੈਕਟਰ ਟਰਾਲੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋ ਪੱਕਾ ਮੋਰਚਾ ਲਾਇਆ ਜਾਵੇਗਾ।
ਕਿਸਾਨ ਆਗੂਆਂ ਨੇ  ਕਿਹਾ ਗਿਆ ਕਿ ਜਿਨ੍ਹੀ ਦੀ ਅਬਾਦਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ  ਜਾਂਦੀਆਂ ਉਨੀਂ ਦੇਰ ਇਹ ਮੋਰਚਾ ਸਮਾਪਤ ਨਹੀਂ ਕੀਤਾ ਜਾਵੇਗਾ। ਕਿਉਂਕਿ ਸਥਾਨਕ ਵਿਧਾਇਕ  ਰਜਨੀਸ਼ ਦਹੀਆ ਵੱਲੋਂ ਦਬਾਅ ਬਣਾ ਕੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਕੁਝ ਕੁ ਕਿਸਾਨਾਂ ਖਿਲਾਫ ਚਿੱਠੀ ਕੱਢਵਾ ਕੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਅਬਾਦਕਾਰ ਕਿਸਾਨਾਂ ਨੂੰ ਪੱਕੀਆਂ ਫਸਲਾਂ ਕਣਕ, ਸਰ੍ਹੋਂ, ਸਬਜ਼ੀ ਆਦਿ ਕੱਟਣ ਤੋਂ ਰੋਕ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਜੋ ਨਾ ਵੱਢਣ ਕਾਰਨ ਖਰਾਬ ਹੋ ਰਹੀਆਂ ਹਨ ਅਤੇ ਇਹਨਾਂ ਕਿਸਾਨਾਂ  ਨੂੰ ਉਜਾੜਨ ਲਈ ਰਜਨੀਸ਼ ਦਹੀਆ ਵੱਲੋਂ ਆਪਣੀ ਸਰਕਾਰ ਤੋਂ ਵਾਰ ਵਾਰ ਜ਼ਮੀਨਾਂ ਠੇਕੇ ਚੁਗੱਤੇ ‘ਤੇ ਦੇਣ ਲਈ ਚਿੱਠੀਆਂ ਕੱਢਵਾਈਆਂ ਜਾ ਰਹੀਆਂ ਹਨ ਅਤੇ ਵਿਧਾਇਕ ਵੱਲੋਂ ਆਪਣੇ ਚਹੇਤੇ ਬੰਦਿਆਂ ਨੂੰ ਜ਼ਮੀਨਾਂ ਵਿੱਚ ਵਾੜਨ ਦੀਆਂ ਲਿਸਟਾਂ ਪਹਿਲਾਂ ਹੀ ਤਿਆਰ ਕਰ ਲਈਆਂ ਗਈਆਂ ਹਨ ਜੋ ਕਿ ਵੱਖ ਵੱਖ ਪਿੰਡਾਂ ਦੇ ਵਸਨੀਕ ਹਨ ਜਿਹਨਾਂ ਦਾ ਇਸ ਜ਼ਮੀਨ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ।
ਕਿਸਾਨਾਂ ਨੇ ਸ਼ਰੇਆਮ ਦੋਸ਼ ਲਗਾਇਆ ਕਿ ਅਬਾਦਕਾਰ ਕਿਸਾਨਾਂ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਐਮ ਐਲ ਏ ਰਜਨੀਸ਼ ਦਹੀਆ ਵੱਲੋਂ ਪੈਸੇ ਵੀ ਲਏ ਗਏ ਹਨ ਅਤੇ ਫਿਰ 50 ਕਿੱਲੇ ਜ਼ਮੀਨ ਦੀ ਮੰਗ ਕੀਤੀ ਗਈ ਕਿਸਾਨਾਂ ਵੱਲੋਂ ਜ਼ਮੀਨ ਦੇਣ ਤੋਂ ਮਨ੍ਹਾ ਕੀਤਾ ਗਿਆ ਇਸ ਦੇ ਪੁਖਤਾ ਸਬੂਤ ਜਲਦ ਸਤਲੁਜ ਪ੍ਰੈੱਸ ਕਲੱਬ ਵਿੱਚ ਜਨਤਕ ਕੀਤੇ ਜਾਣਗੇ। ਕਿਸਾਨਾਂ ਨੇ ਆਖਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਹੋਰ ਵਿਅਕਤੀਆ ਵੱਲੋਂ ਵੀ ਉਕਤ ਵਿਧਾਇਕ ਖਿਲਾਫ ਰਿਸ਼ਵਤ ਦੇ ਐਫੀਡੇਵਿਟ ਸਾਡੀ ਯੂਨੀਅਨ ਨੂੰ ਦਿੱਤੇ ਹਨ ਉਹ ਵੀ ਜਲਦ ਜਨਤਕ ਕੀਤੇ ਜਾਣਗੇ।  ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਝੋਨੇ ਦੇ ਸੀਜ਼ਨ ਵਿਚ ਵੀ ਇਸ ਵਿਧਾਇਕ ਵੱਲੋਂ ਢੋਆ ਢੋਆਈ ਦੇ ਟੈਂਡਰ ਵਿਚ ਭਾਰੀ ਰਕਮ ਮੰਗੀ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ, ਆੜ੍ਹਤੀਆਂ ਅਤੇ ਟਰੱਕ ਅਪਰੇਟਰਾਂ ਵੱਲੋਂ ਧਰਨਾ ਦੇਣ ਤੋਂ ਬਾਅਦ ਹੀ ਵਿਧਾਇਕ ਇਸ ਮਾਮਲੇ ਚੋਂ ਪਿੱਛੇ ਹਟਿਆ ਸੀ।
ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਵਿਧਾਇਕ ਦੀ ਜਾਇਦਾਦ ਚੈੱਕ ਕੀਤੀ ਜਾਵੇ ਕਿ ਇਸ ਕੋਲ ਐਨਾ ਪੈਸਾ ਕਿੱਥੋਂ ਆਇਆ ਹੈ? ਓਹਨਾ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਈਡੀ ਅਤੇ ਵਿਜਲੈਂਸ ਨੂੰ ਵੀ ਮੰਗ ਪੱਤਰ ਦੇਵੇਗੀ। ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਵੋਟਾਂ ਮੰਗਣ ਆਉਣ ‘ਤੇ ਇਹਨਾਂ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ ਅਤੇ ਸਵਾਲ-ਜਵਾਬ ਕੀਤੇ ਜਾਣਗੇ। ਦੂਜੇ ਪਾਸੇ ਵਿਧਾਇਕ ਰਜਨੀਸ਼ ਦਹੀਆ ਨੇ ਕਿਸਾਨਾਂ ਵੱਲੋਂ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਭ ਕੁਝ ਕਨੂੰਨ ਮੁਤਾਬਿਕ ਹੀ ਹੋ ਰਿਹਾ ਹੈ ਕਿਸੇ ਨਾਲ ਕੋਈ ਧੱਕਾ ਨਹੀ ਕੀਤਾ ਜਾ ਰਿਹਾ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans