Menu

ਭੁੱਚੋ ਦੇ ਵਿਧਾਇਕ ‘ਤੇ ਨਹੀਂ , ਪਰ ਵਿਧਾਇਕ ਦੀ ਹਾਜ਼ਰੀ ‘ਚ ਪੁਲਿਸ ਚੌਕੀ ਦੇ ਸਾਹਮਣੇ ਚੱਲੀ ਗੋਲੀ

ਭੁੱਚੋ, 17 ਅਪ੍ਰੈਲ(ਵੀਰਪਾਲ ਕੌਰ)- ਭੁੱਚੋ ਟਰੱਕ ਯੂਨੀਅਨ  ਦੀ ਪ੍ਰਧਾਨਗੀ ਨੁੰ ਲੈ ਕੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਦਰਮਿਆਨ ਕਸ਼ਮਕਸ਼ ਅੱਜ ਉਸ ਵਕਤ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਇਕ ਧੜਾ ਪੁਲਿਸ ਚੌਕੀ ਦੇ ਬਾਹਰ ਦੂਜੇ ਧੜੇ ‘ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਧਰਨੇ ‘ਤੇ ਬੈਠ ਗਿਆ ਸੀ। ਇਸਦੀ ਸੂਚਨਾ ਮਿਲਣ ‘ਤੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਵੀ ਮੌਕੇ ‘ਤੇ ਪਹੁੰਚੇ। ਇਸ ਮੌਕੇ ਪਹਿਲੇ ਧੜੇ ਨਾਲ ਸਬੰਧਤ ਕੁੱਝ ਲੋਮ ਗੱਡੀ ‘ਚ ਸਵਾਰ ਹੋ ਕੇ ਮੌਕੇ ‘ਤੇ ਪਹੰੁਚੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇੱਕ ਗੋਲੀ ਪੁਲਿਸ ਚੌਕੀ ਦੀ ਕੰਧ ‘ਚ ਲੱਗੀ। ਲੋਕਾਂ ਨੇ ਮੌਕੇ ‘ਤੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਪੁਲਿਸ ਸਾਰੇ ਘਟਨਾਕ੍ਰਮ ‘ਤੇ ਕਾਰਵਾਈ ਆਰੰਭ ਕਰ ਦਿੱਤੀ ਹੈ, ਖਬਰ ਲਿਖੇ ਜਾਣ ਤੱਕ ਕੋਈ ਵੀ ਮੁਕੱਦਮਾ ਦਰਜ਼ ਨਹੀਂ ਕੀਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਦੋਹਾਂ ਧੜਿਆਂ ਦਰਮਿਆਨ ਝਗੜਾ ਹੋਇਆ ਸੀ, ਤੇ ਇੱਕ ਧੜੇ ਨੇ  ਦੂਜੇ ਧੜੇ  ਖਿਲਾਫ ਪੁਲਿਸ ਪਾਸ ਦਰਖਾਸ਼ਤ ਦਿੱਤੀ ਸੀ ਅਤੇ ਕਾਰਵਾਈ ‘ਚ ਦੇਰੀ ਹੁੰਦਿਆਂ ਦੇਖ ਪੀੜਤ ਧੜਾ ਧਰਨੇ ‘ਤੇ ਬੈਠ ਗਿਆ ਸੀ।  ਮਾਮਲੇ ਦੇ ਤੱਥ ਇਹ ਹਨ ਕਿ ਭੁੱਚੋ ਪੁਲਿਸ ਚੌਕੀ ਦੇ ਬਾਹਰ ਦੋ ਧਿਰਾਂ ਇਕੱਠੀਆਂ ਹੋਈਆਂ ਸਨ। ਵਿਧਾਇਕ ਉਨ੍ਹਾਂ ਦੀ ਗੱਲ ਸੁਣਨ ਆਏ ਸਨ। ਇਸ ਦੌਰਾਨ ਝਗੜਾ ਹੋ ਗਿਆ ਅਤੇ ਇਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

50 ਸੀਟਾਂ ਵੀ ਨਹੀਂ ਜਿੱਤੇਗੀ ਕਾਂਗਰਸ, ਚੋਣਾਂ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਲੋਕ ਸਭਾ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

ਦਿੱਲੀ ਆਬਕਾਰੀ ਨੀਤੀ ਮਾਮਲੇ ’ਚ…

ਨਵੀਂ ਦਿੱਲੀ, 11 ਮਈ : ਇਨਫੋਰਸਮੈਂਟ ਡਾਇਰੈਕਟੋਰੇਟ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40273 posts
  • 0 comments
  • 0 fans