ਬਠਿੰਡਾ, 12 ਅਪ੍ਰੈਲ (ਵੀਰਪਾਲ ਕੌਰ) ਸ਼੍ਰੋਮਣੀ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਤੇ ਨੂੰਹ ਪਰਮਪਾਲ ਕੌਰ ਦੀ ਸ਼ਮੂਲੀਅਤ ਤੋਂ ਬਾਅਦ ਵੱਡਾ ਫੈਸਲਾ ਲਿਆ ਹੈ, ਜਿਸਦੇ ਚਲਦਿਆਂ ਅਕਾਲੀ ਦਲ ਨੇ ਸਾਬਕਾ ਵਜੀਰ ਸਿਕੰਦਰ ਸਿੰਘ ਮਲੂਕਾ ਨੂੰ ਵੀ ਹਲਕਾ ਮੌੜ ਦੀ ਇੰਚਾਰਜ਼ੀ ਤੋਂ ਲਾਂਭੇ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਹੱਥ ਇਕ ਵਾਰ ਫਿਰ ਹਲਕੇ ਦੀ ਵਾਗਡੋਰ ਦੇ ਦਿੱਤੀ ਹੈ। ਜਿਰਕਯੋਗ ਹੈ ਕਿ ਜਨਮੇਜਾ ਸਿੰਘ ਸੇਖੋਂ ਦੀ ਇਹ ਨਿਯੁਕਤੀ ਬਾਦਲ ਪਰਿਵਾਰ ਨੇ ਆਪਣੇ ਪਿੰਡ ਲੰਬੀ ਵਿਖੇ ਸਮੂਹ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ‘ਚ ਕੀਤੀ ਹੈ।
ਇਸਦੇ ਨਾਲ ਹੀ ਯੂਥ ਸਰਬਜੀਤ ਸਿੰਘ ਝਿੰਜਰ ਨੂੰ ਹਲਕਾ ਮੌੜ ਦੇ ਯੂਥ ਅਕਾਲੀ ਦਲ ਪ੍ਰਧਾਨ ਲਗਾਇਆ ਗਿਆ ਜੋ ਹਲਕੇ ‘ਚ ਰਹਿ ਕੇ ਚੋਣਾ ਤੱਕ ਹਰਸਿਮਰਤ ਕੌਰ ਬਾਦਲ ਲਈ ਲਾਮਬੰਦੀ ਕਰਨਗੇ। ਸਿਆਸੀ ਹਲਕਿਆਂ ‘ਚ ਚੱਲ ਰਹੀ ਚਰਚਾ ਮੁਤਾਬਕ ਬਾਦਲ ਪਰਿਵਾਰ ਮਲੂਕਾ ਪਰਿਵਾਰ ਵੱਲੋਂ ਲਏ ਫੈਸਲੇ ਨੂੰ ਬਾਦਲ ਪਰਿਵਾਰ ਗੰਭੀਰਤਾ ਨਾਲ ਲੈ ਰਿਹਾ, ਜਿਸਦੇ ਚਲਦਿਆਂ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ।
ਉੱਧਰ ਕਰੀਬ ਤਿੰਨ ਸਾਲ ਬਾਅਦ ਸਾਬਕਾ ਮੰਤਰੀ ਸੇਖੋਂ ਦੂਜੀ ਵਾਰ ਮੌੜ ਹਲਕੇ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ, ਚਰਚਾ ਇਹ ਵੀ ਹੈ ਕਿ ਜੇਕਰ 2024 ਦੀਆਂ ਚੋਣਾਂ ‘ਚ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਨਮੇਜਾ ਸਿੰਘ ਸੇਖੋਂ ਵੱਲੋਂ ਹਲਕੇ ‘ਚ ਕਰਵਾਏ ਕਾਰਜਾਂ ਤੇ ਮੋਹਰ ਲਾ ਦਿੰਦੇ ਹਨ ਭਾਵ ਵੱਡੀ ਲੀਡ ਨਾਲ ਜਿਤਾ ਦੇਣਗੇ ਤਾਂ 2027 ‘ਚ ਇੰਨ੍ਹਾਂ ਦਾ ਮੌੜ ਤੋਂ ਚੋਣ ਲੜਨਾ ਪੱਕਾ ਹੋਵੇਗਾ।