Menu

ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ 13 ਪੋਲਿੰਗ ਬੂਥਾਂ ਦਾ ਕੀਤਾ ਅਚਨਚੇਤ ਨਿਰੀਖਣ

ਅਹਿਮਦਗੜ੍ਹ/ ਮਾਲੇਰਕੋਟਲਾ 1 ਅਪ੍ਰੈਲ :-ਜ਼ਿਲ੍ਹਾਂ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਅੱਜ ਸਬ ਡਵੀਜਨ ਅਹਿਮਦਗੜ੍ਹ ਅਧੀਨ ਪੈਦੇ ਲੋਕ ਸਭਾ ਹਲਕਾ 08 ਫਤਿਹਗੜ੍ਹ ਸਾਹਿਬ, ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ 13 ਪੋਲਿੰਗ ਬੂਥਾਂ ਦਾ ਅਚਨਚੇਤ ਨਿਰੀਖਣ ਕੀਤਾ  ਅਤੇ  ਦਫ਼ਤਰ ਐਸ.ਡੀ.ਐਮ. ਅਹਿਦਗੜ੍ਹ ਵਿਖੇ ਅਸੈਂਬਲੀ ਸੈਗਮੈਂਟ ਪੱਧਰ ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਸਥਾਪਿਤ ਵੱਖ ਵੱਖ ਸੈਲਾਂ ਦਾ ਮੁਆਇਨਾ ਕੀਤਾ । ਇਸ ਮੌਕੇ ਉਪ ਮੰਡਲ ਮੈਜਿਸਟਰੇਟ ਕਮ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ  ਫਤਿਹਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ)  ਗੁਰਮੀਤ ਕੁਮਾਰ ਬਾਂਸਲ , ਨਾਇਬ ਤਹਿਸੀਲਦਾਰ  ਪਰਵੀਨ ਕੁਮਾਰ ਮੌਜੂਦ ਸਨ।

          ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਸੈਲਾਂ ਦੀ ਕਾਰਜਪ੍ਰਣਾਲੀ ਦਾ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਚੋਣ ਡਿਊਟੀਆਂ ਤੇ ਤਾਇਨਾਤ ਅਧਿਕਾਰੀ /ਕਰਮਚਾਰੀ ਲੋਕਤੰਤਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਦੂਸਰਿਆਂ ਨੂੰ ਵੀ ਕਰਨ ਉਤਸ਼ਾਹਿਤ ਕਰਨ ਨੂੰ ਯਕੀਨੀ ਬਣਾਉਣ । ਉਨ੍ਹਾਂ ਸਾਰੇ ਵੋਟਰ ਨੂੰ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਆਪਣੇ ਆਲੇ-ਦੁਆਲੇ ਦੇ ਪੋਲਿੰਗ ਬੂਥ ‘ਤੇ ਪਹੁੰਚਣਾ ਦੀ ਅਪੀਲ ਕੀਤੀ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਹੀ ਹੈ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ  ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜੀਆਂ ਜਾ ਸਕਣ । ਇਸ ਲਈ ਸਮੂਹ ਚੋਣ ਟੀਮਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਚੋਣ ਡਿਊਟੀ ਦੌਰਾਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਨੂੰ ਯਕੀਨੀ ਬਣਾਉਣ ।

          ਇਸ ਉਪਰੰਤ ਡਾ. ਪੱਲਵੀ ਨੇ ਦਫ਼ਤਰ ਐਸ.ਡੀ.ਐਮ. ਅਹਿਮਦਗੜ੍ਹ ਵਿਖੇ ਸਥਾਪਿਤ ਪੋਲਿੰਗ ਬੂਥ 9,10,11 ਤੇ 12, ਸਰਕਾਰੀ ਐਲੀਮੈਂਟਰੀ ਸਕੂਲ ਜੰਡਾਲੀ ਕਲਾਂ ਪੋਲਿੰਗ ਬੂਥ 07 ਤੇ 08, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਵਿਖੇ ਪੋਲਿੰਗ ਬੂਥ ਨੰ. 36, ਸਰਕਾਰੀ ਪ੍ਰਾਇਮਰੀ ਸਕੂਲ ਅਕਬਰਪੁਰ ਵਿਖੇ ਸਥਾਪਿਤ ਪੋਲਿੰਗ ਬੂਥ ਨੰ. 39 ਤੇ 40, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਾਥੂ ਮਾਜਰਾ ਬੂਥ ਨੰ. 41, ਬੂਥ ਨੰ. 42 , ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੋਗੀਵਾਲ ਵਿਖੇ ਸਥਾਪਿਤ ਪੋਲਿੰਗ ਬੂਥ ਨੰ. 66 ਤੇ 67 ਦਾ ਅਚਨਚੇਤ ਨਿਰੀਖਣ ਕੀਤਾ । ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਮੂਹ ਪੋਲਿੰਗ ਬੂਥ ਤੇ ਬੀ.ਐਲ.ਓ ਦਾ ਨਾਮ ਮੋਬਾਇਲ ਨੰਬਰ, ਲੋਕ ਸਭਾ ਅਸੈਂਬਲੀ ਸੈਗਮੈਂਟ ,ਵਿਧਾਨ ਸਭਾ ਹਲਕੇ ਦਾ ਨਾਮ ਸਾਫ-ਸਾਫ ਲਿਖਿਆ ਜਾਵੇ। ਸਾਰੇ ਪੋਲਿੰਗ ਬੂਥਾਂ ਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਏ.ਐਮ.ਐਫ. ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

 ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ਤੇ ਪੀ.ਡਬਲਿਊ. ਡੀ. ਵੋਟਰਾਂ ਅਤੇ 85 ਸਾਲ ਤੋਂ ਵਧੇਰੇ ਵੋਟਰਾਂ ਦੀ ਸਹੂਲਤ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਵਹੀਲ ਚੇਅਰ,ਪੀਣ ਵਾਲੇ ਪਾਣੀ, ਸਾਫ ਸੁਥਰੇ ਪਖਾਨੇ ,ਰੈਂਪ,ਛਾਂਦਾਰ,ਹਵਾਂਵਾਰ ਵੇਟਿੰਗ ਸਥਾਨ ਆਦਿ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ । ਹਰੇਕ ਪੋਲਿੰਗ ਬੂਥ  ਤੇ ਰੋਸ਼ਨੀ ਦੇ ਵੀ ਪੁਖੱਤਾ ਪ੍ਰਬੰਧ ਕੀਤੇ ਜਾਣ । ਉਨ੍ਹਾਂ ਹੋਰ ਕਿਹਾ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਪੋਲਿੰਗ ਸਟੇਸ਼ਨ ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।

ਡਾ. ਪੱਲਵੀ ਨੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਅਧੀਨ ਪੈਂਦੇ 199 ਪੋਲਿੰਗ ਬੂਥਾਂ ਦੀ ਚੈਕਿੰਗ ਕਰਵਾਕੇ ਇਹ ਯਕੀਨੀ ਬਣਾਉਣ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਚੈਕਿੰਗ ਦੌਰਾਨ ਚੈਕ ਕੀਤੇ ਗਏ ਤਕਰੀਬਨ ਸਾਰੇ ਪੋਲਿੰਗ ਬੂਥ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਠੀਕ ਪਾਏ ਗਏ। ਇਸ ਮੌਕੇ ਬੂਥ ਸਬੰਧਤ ਬੀ.ਐਲ.ਓ, ਸੁਪਰਵਾਇਜਰ ਅਤੇ ਸਬੰਧਤ ਸਟਾਫ ਮੌਜੂਦ ਸੀ।

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans