Menu

ਵਧੀਕ ਜਿਲ੍ਹਾ ਚੋਣ ਅਫ਼ਸਰ ਹਰਬੰਸ ਸਿੰਘ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਸਬੰਧੀ ਵੱਖ-ਵੱਖ ਹਦਾਇਤਾਂ ਦੀ ਜਾਣਕਾਰੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ਼ ਕੀਤੀ ਸਾਂਝੀ

ਮਾਲੇਰਕੋਟਲਾ, 11ਮਾਰਚ2024: ਵਧੀਕ ਜਿਲ੍ਹਾ ਚੋਣ  ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਬੰਸ ਸਿੰਘ ਨੇ ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਆਦਰਸ਼  ਚੋਣ ਜਾਬਤਾ ਦੀ ਪਾਲਣਾ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਨਿਰਧਾਰਿਤ ਕੀਤੇ ਗਏ ਵੱਖ-ਵੱਖ ਆਈਟਮਾਂ ਦੇ ਰੇਟਾਂ ਸਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ਼ ਮੀਟਿੰਗ ਕੀਤੀ ਅਤੇ ਨਿਰਧਾਰਿਤ ਕੀਤੇ ਗਏ ਰੇਟਾਂ ਅਤੇ ਹਦਾਇਤਾਂ ਦੀ ਕਾਪੀ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੋਂਪੀ । ਇਸ ਮੌਕੇ ਉਹਨਾਂ ਦੇ ਨਾਲ ਤਹਿਸੀਲਦਾਰ (ਚੋਣਾਂ) ਸ਼੍ਰੀ ਬ੍ਰਿਜ ਮੋਹਣ ਵੀ ਸ਼ਾਮਿਲ ਸਨ।

                    ਵਧੀਕ ਜਿਲ੍ਹਾ ਚੋਣ ਅਫ਼ਸਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ  ਸਾਰੀਆਂ ਪਾਰਟੀਆਂ ਜਾਬਤੇ ਵਿੱਚ ਰਹਿ ਕੇ ਹੀ ਚੋਣ ਪ੍ਰਚਾਰ ਕਰਨ।ਵੋਟਰਾਂ ਨੂੰ ਲੁਭਾਉਣ-ਭਰਮਾਉਂਣ ਦੀ ਕੋਸ਼ਿਸ਼ ਨਾ ਕਰਨ, ਇਹ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੋਵੇਗੀ । ਉਹਨਾਂ ਕਿਹਾ ਕਿ ਖਰਚੇ ਦੇ ਰਜਿਸਟਰ ਨਿਰਧਾਰਿਤ ਨਿਯਮਾਂ ਅਨੁਸਾਰ ਲਗਾਏ ਜਾਣ । ਉਹਨਾਂ  ਨੂੰ  ਅਪਡੇਟ ਰੱਖਿਆ ਜਾਵੇ ਅਤੇ ਸਮੇਂ-ਸਮੇਂ ਉੱਤੇ ਨਿਰਧਾਰਿਤ ਅਧਿਕਾਰੀਆਂ ਤੋਂ ਚੈੱਕ ਕਰਵਾਇਆ ਜਾਵੇ l ਰੈਲੀਆਂ, ਕਾਨਫਰੰਸਾਂ ਵਾਰੇ ਅਗਾਊਂ ਪ੍ਰਵਾਨਗੀ ਲਈ ਜਾਵੇ l ਉਹਨਾਂ ਨੇ ਕਿਹਾ ਕਿ ਸਰਕਾਰੀ ਥਾਵਾਂ, ਸਰਕਾਰੀ ਪੋਲਾਂ ਅਤੇ ਸਰਕਾਰੀ ਇਮਾਰਤਾਂ ਉੱਤੇ ਪ੍ਰਚਾਰ ਸਮੱਗਰੀ ਲਗਾਉਣ ਅਤੇ ਚਿਪਕਾਉਣ ਉੱਤੇ ਮਨਾਹੀ ਹੈ l ਉਹਨਾਂ ਕਿਹਾ ਕਿ ਜੇਕਰ ਕਿਸੇ ਪ੍ਰਾਈਵੇਟ ਵਿਅਕਤੀ ਦੀ ਪ੍ਰਾਪਰਟੀ ਉੱਤੇ ਵੀ ਕ਼ੋਈ ਉਮੀਦਵਾਰ ਆਪਣੀ ਪ੍ਰਚਾਰ ਸਮੱਗਰੀ  ਲਗਾਉਣਾ ਚਾਹੁੰਦਾ ਹੈ ਤਾਂ ਉਸਦੀ ਪ੍ਰਵਾਨਗੀ ਸਬੰਧਿਤ ਪ੍ਰਾਈਵੇਟ  ਪ੍ਰਾਪਰਟੀ ਮਾਲਕ ਤੋਂ ਲੈਣੀ ਜਰੂਰੀ ਹੋਵੇਗੀ lਸ਼੍ਰੀ ਹਰਬੰਸ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਚਾਰ ਨਾਲ਼ ਸਬੰਧਿਤ  ਸਮੱਗਰੀ ਛਪਵਾਉਣ ਤੋਂ ਪਹਿਲਾਂ ਉਸ ਦੀ ਪ੍ਰਵਾਨਗੀ ਜਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ (ਐਮ. ਸੀ. ਐਮ. ਸੀ) ਤੋਂ ਲੈਣੀ ਲਾਜ਼ਮੀ ਹੋਵੇਗੀ l ਉਹਨਾਂ ਕਿਹਾ ਕਿ ਜੋ ਵੀ ਸਮੱਗਰੀ ਛਪਵਾਉਣੀ ਹੈ, ਉਹ ਇਤਰਾਜਯੋਗ ਨਹੀਂ ਹੋਣੀ ਚਾਹੀਦੀ l ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ l ਉਹਨਾਂ ਦੱਸਿਆ ਕਿ ਮੀਡੀਆ ਸਰਟੀਫਿਕੇਸ਼ਨ  ਅਤੇ ਮੋਨੀਟਰਿੰਗ ਕਮੇਟੀ (ਐਮ. ਸੀ. ਐਮ. ਸੀ) ਦਾ ਗਠਨ ਹੋ ਚੁੱਕਿਆ ਹੈ l ਇਹ ਕਮੇਟੀ ਚੋਣ ਜਾਬਤਾ ਲੱਗਣ ਤੇ ਕੰਮ ਸ਼ੁਰੂ ਕਰੇਗੀ, ਜੋ ਇਹ ਉਮੀਦਵਾਰ ਦੀ ਕਾਰਗੁਜ਼ਾਰੀ ਉੱਤੇ ਵੀ ਨਜ਼ਰ ਰੱਖੇਗੀ l

            ਇਸ ਮੌਕੇ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਰੰਧਾਵਾ, ਸ੍ਰੋਮਣੀ ਅਕਾਲੀ ਦਲ (ਬ) ਤੋਂ ਸ਼ਹਿਰੀ ਪ੍ਰਧਾਨ ਮੁਹਮੰਦ ਸ਼ਫੀਕ ਚੌਹਾਨ, ਭਾਰਤੀ ਜਨਤਾ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਮਨ ਥਾਪਰ, ਸੀ. ਪੀ.ਆਈ (ਐੱਮ) ਤੋਂ ਜ਼ਿਲ੍ਹਾ ਸਕੱਤਰ ਕਾਮਰੇਡ ਅਬਦੁਲ ਸਤਾੱਰ, ਚੋਣ ਦਫਤਰ ਤੋਂ ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਪ੍ਰੇਮ ਸਿੰਘ ਅਤੇ ਸ਼੍ਰੀ ਸੁਖਦੇਵ ਸਿੰਘ ਹਾਜਰ ਸਨ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans