Menu

ਮਜ਼ਦੂਰਾਂ ਨੇ ਮਾਰਚ‌ ਕਰਕੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਬਠਿੰਡਾ; 2 ਮਾਰਚ (ਵੀਰਪਾਲ ਕੌਰ)’-ਆਪ’ ਸਰਕਾਰ ਵੱਲੋਂ 5‌‌ ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਬਜ਼ਟ ਵਿਚ ਮਜ਼ਦੂਰ ਵਰਗ ਲਈ ਢੁਕਵੇਂ ਬਜਟ ਦਾ ਪ੍ਰਬੰਧ ਯਕੀਨੀ ਬਣਾਉਣ ਲਈ ‘ਪੇਂਡੂ ‘ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਅੱਜ ਮੁਜ਼ਾਹਰਾ ਕਰਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਰਾਹੀਂ 5 ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਢੁਕਵੀਂ ਰਾਸ਼ੀ ਰੱਖਣ ਦੀ ਮੰਗ ਕੀਤੀ ਗਈ।

ਮੁਜ਼ਾਹਰੇ ਤੋਂ ਪਹਿਲਾਂ ਡੀਸੀ‌ ਦਫ਼ਤਰ ਅੱਗੇ ਮਿੱਠੂ ਸਿੰਘ ਘੁੱਦਾ, ਤੀਰਥ ਸਿੰਘ ਕੋਠਾ ਗੁਰੂ, ਪ੍ਰਿਤਪਾਲ ਸਿੰਘ ਰਾਮਪੁਰਾ, ਸੁਰਜੀਤ ਸਿੰਘ ਸਰਦਾਰਗੜ੍ਹ, ਜੀਤ ਸਿੰਘ ਮਹਿਰਾਜ, ਬੇਟਾ ਸਿੰਘ ਕੋਠੇ ਨਾਥਿਆਨਾ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ।  ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ  ਸਿੰਘ ਨਸਰਾਲੀ ਸਮੇਤ ਹੋਰ ਆਗੂਆਂ ਨੇ  ਕਿਹਾ ਕਿ ਮਜ਼ਦੂਰਾਂ ਨੂੰ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ, ਦਿਹਾੜੀ 700 ਰੁਪਏ ਦਿਤੇ ਜਾਣ, ਮਨਰੇਗਾ ਤਹਿਤ ਸਾਲ ਭਰ ਕੰਮ ਦਿੱਤੇ ਜਾਣ, ਮਾਈਕਰੋਫਾਈਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ਼ ਕਰਨ ਅਤੇ ਅੱਗੇ ਤੋਂ ਸਸਤੇ ਕਰਜ਼ਿਆਂ ਦਾ ਪ੍ਰਬੰਧ ਕਰਨ, ਬੁਢਾਪਾ ਵਿਧਵਾ ਅੰਗਹੀਣ ਆਸ਼ਰਿਤਾਂ ਦੀ ਪੈਨਸ਼ਨ ਪੰਜ ਹਜ਼ਾਰ ਰੁਪਏ ਮਹੀਨਾ ਕਰਣ, ਚੋਣ ਗਰੰਟੀ ਮੁਤਾਬਕ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਸਭਨਾਂ ਬੇਘਰਿਆਂ ਤੇ ਲੋੜਵੰਦਾਂ ਲਈ ਪਲਾਟ ਅਤੇ ਮਕਾਨ ਉਸਾਰੀ ਲਈ ਪੰਜ ਲੱਖ ਰੁਪਏ ਦੀ ਗਰਾਂਟ ਲੈਣ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਡਿੱਪੂਆਂ ਤੋਂ ਰਸੋਈ ਤੇ ਘਰੇਲੂ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਨਿਗੂਣੇ ਰੇਟਾਂ ‘ਤੇ ਸਪਲਾਈ ਯਕੀਨੀ ਬਣਾਉਣ, ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਜ਼ਮੀਨਾਂ ਦੀ ਵੰਡ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਚ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ ਤੇ ਦੇਣ,ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਅਤੇ ਲੜ ਰਹੇ ਲੋਕਾਂ ‘ਤੇ ਜਬਰ ਬੰਦ ਕਰਨ ਆਦਿ ਮੰਗਾਂ ਲਾਗੂ ਕਰਵਾਉਣ ਲਈ ਇੱਕਮੁੱਠ ਹੋਕੇ ਸੰਘਰਸ਼ ਕਰਨ ਦੀ ਲੋੜ ਹੈ। ਉਨਾਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨਾਂ ‘ਤੇ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕੀਤੇ ਤਸ਼ੱਦਦ ਅਤੇ ਗੋਲੀਆਂ ਮਾਰਕੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਕਤਲ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।ਧਰਨੇ ਨੂੰ  ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਪ੍ਰਕਾਸ਼ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕੁਲਵੰਤ ਸਿੰਘ ਸੇਲਬਰਹਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮਨਦੀਤ ਸਿੰਘ ਸਰਦਾਰ ਗੜ੍ਹ ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਅਮੀ ਲਾਲ ਬਲਾਹੜ ਮਹਿਮਾ ਆਦਿ ਨੇ ਸੰਬੋਧਨ ਕੀਤਾ।

ਕੇਂਦਰੀ ਮੰਤਰੀ ਨੂੰ ਮਿਲੀ ਜਬਰੀ ਵਸੂਲੀ ਦੀ…

ਝਾਰਖੰਡ, 7 ਦਸੰਬਰ : ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਫਿਰੌਤੀ ਦੀ…

ਕਦੋਂ ਤੱਕ ਸਾਡੇ ਤੋਂ ਦੂਰ…

ਲਖਨਊ , 7 ਦਸੰਬਰ :  ਗੁਰੂ ਸ੍ਰੀ…

ਸ਼ਾਹਦਰਾ ‘ਚ ਸੈਰ ਕਰਨ ਆਏ…

ਨਵੀਂ ਦਿੱਲੀ,: ਅੱਜ ਸਵੇਰੇ ਦਿੱਲੀ ਦੇ ਫਰਸ਼…

ਕੈਨੇਡਾ ਤੋਂ ਮੰਦਭਾਗੀ ਖਬਰ- ਦੋ…

ਤਰਨਤਾਰਨ, 6 ਦਸੰਬਰ : ਕੈਨੇਡਾ ਦੇ ਸ਼ਹਿਰ…

Listen Live

Subscription Radio Punjab Today

Subscription For Radio Punjab Today

ਕੈਨੇਡਾ ਤੋਂ ਮੰਦਭਾਗੀ ਖਬਰ- ਦੋ ਪੰਜਾਬੀ ਭਰਾਵਾਂ…

ਤਰਨਤਾਰਨ, 6 ਦਸੰਬਰ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਂ…

ਕੈਨੇਡਾ-ਬਰੈਂਪਟਨ ’ਚ ਘਰ ਬਾਹਰ ਗੋਲੀਬਾਰੀ,…

ਕੈਨੇਡਾ, 6 ਦਸੰਬਰ- ਕੈਨੇਡਾ ਵਿਚ ਪੰਜਾਬੀਆਂ ਦੀ…

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ…

ਚੰਡੀਗੜ੍ਹ/ਜੀਂਉਗੀ ਡੂ , 3 ਦਸੰਬਰ: ਯੂਨੈਸਕੋ ਵਲੋਂ…

ਰਾਸ਼ਟਰਪਤੀ ਬਾਈਡਨ ਵੱਲੋਂ ਆਪਣੇ ਪੁੱਤਰ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ…

Our Facebook

Social Counter

  • 44424 posts
  • 0 comments
  • 0 fans