Menu

ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੇ 11 ਸੋਨ, 3 ਚਾਂਦੀ ਅਤੇ 1 ਕਾਂਸੀ ਤਮਗੇ ਸਮੇਤ 51 ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ ਕੀਤੀਆਂ

ਬਠਿੰਡਾ, 2 ਮਾਰਚ ( ਵੀਰਪਾਲ ਕੌਰ)  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ  ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ 11 ਸੋਨ ਤਮਗੇ, 3 ਚਾਂਦੀ ਤਮਗੇ ਅਤੇ ਇੱਕ ਕਾਂਸੀ ਤਮਗੇ ਸਮੇਤ 51 ਮੈਰਿਟ ਪੁਜੀਸ਼ਨਾਂ ਹਾਸਲ ਕਰ ਕੇ  ਸੰਸਥਾ ਦਾ ਮਾਣ ਵਧਾਇਆ ਹੈ।  ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਬੀ.ਐਫ.ਜੀ.ਆਈ. ਦੀ ਵਿਦਿਆਰਥਣ ਕਾਮਿਆ ਗੁੰਬਰ (ਬੀ.ਐਸ.ਸੀ. ਆਨਰਜ਼-ਐਗਰੀਕਲਚਰ), ਨਵਜੋਤ ਕੌਰ (ਐਮ.ਐਸ.ਸੀ–ਜੌਗਰਫੀ), ਬੇਅੰਤ ਕੌਰ (ਐਮ.ਸੀ.ਏ.), ਕਮਲਪ੍ਰੀਤ ਕੌਰ (ਬੀ.ਟੀ.ਟੀ.ਐਮ.), ਅਨਮੋਲ ਕੌਰ (ਐਮ.ਕਾਮ.), ਰਮਨਦੀਪ ਕੌਰ ( ਬੀ.ਐਸ.ਸੀ ਆਨਰਜ਼-ਬਾਇਉਟੈਕਨਾਲੋਜੀ), ਮਨਦੀਪ ਕੌਰ (ਬੀ.ਐਸ.ਸੀ ਆਨਰਜ਼-ਕੈਮਿਸਟਰੀ),  ਸਿਮਰਨਜੀਤ ਕੌਰ (ਐਮ.ਐਸ.ਸੀ–ਜੁਆਲੋਜੀ), ਸਿਮਰਨ (ਐਮ.ਐਸ.ਸੀ–ਕੈਮਿਸਟਰੀ), ਅਦਿੱਤੀ (ਐਮ.ਐਸ.ਸੀ–ਫਿਜਿਕਸ) ਅਤੇ ਪਰਮਜੀਤ ਸਿੰਘ (ਬੀ.ਐਸ.ਸੀ ਆਨਰਜ਼-ਮੈਥੇਮੈਟਿਕਸ) ਨੇ ਯੂਨੀਵਰਸਿਟੀ ਮੈਰਿਟ ਵਿੱਚ ਓਵਰਆਲ ਪਹਿਲੀ ਪੁਜੀਸ਼ਨ ਹਾਸਲ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਬੀ.ਏ.-ਬੀ.ਐਡ. ਅੱਠਵਾਂ ਸਮੈਸਟਰ ਦੀ ਗੁਰਮਨਦੀਪ ਕੌਰ, ਬੀ.ਐਸ.ਸੀ.-ਬੀ.ਐਡ. ਅੱਠਵਾਂ ਸਮੈਸਟਰ ਦੀ ਸ੍ਰਿਸ਼ਠੀ ਮੌਂਗਾ, ਐਮ.ਸੀ.ਏ. ਚੌਥਾ ਸਮੈਸਟਰ ਦੀ ਵਿਦਿਆਰਥਣ ਪ੍ਰਾਚੀ ਅਤੇ (ਬੀ.ਐਸ.ਸੀ ਆਨਰਜ਼-ਫਿਜ਼ਿਕਸ) ਦੂਜਾ ਸਮੈਸਟਰ ਦੀ ਸ਼ਾਲਵੀ ਨੇ ਯੂਨੀਵਰਸਿਟੀ ਮੈਰਿਟ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ।

ਇਸੇ ਤਰ੍ਹਾਂ ਸਿਮਰਨਪ੍ਰੀਤ ਕੌਰ (ਬੀ.ਟੀ.ਟੀ.ਐਮ.), ਸਾਕਸ਼ੀ (ਐਮ.ਬੀ.ਏ.) ਅਤੇ ਕਰਮਜੀਤ ਕੌਰ (ਐਮ.ਬੀ.ਏ.) ਨੇ ਯੂਨੀਵਰਸਿਟੀ ਮੈਰਿਟ ਵਿੱਚ ਓਵਰਆਲ ਦੂਜੀ ਪੁਜੀਸ਼ਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਜਦੋਂ ਕਿ ਐਮ.ਐਸ.ਸੀ–ਜੌਗਰਫੀ ਦੀ ਸੁਖਵੀਰ ਕੌਰ, ਐਮ.ਏ. -ਪੰਜਾਬੀ ਦੀ ਰੂਬਲਪ੍ਰੀਤ ਕੌਰ, ਐਮ.ਐਸ.ਸੀ–ਫਿਜਿਕਸ ਦੀ ਨੈਨਸੀ ਬਿਸ਼ਨੋਈ, ਬੀ.ਐਸ.ਸੀ ਆਨਰਜ਼-ਮੈਥੇਮੈਟਿਕਸ ਦੀ ਜਾਨਵੀ, ਐਮ.ਐਸ.ਸੀ -ਮੈਥੇਮੈਟਿਕਸ ਦੇ ਜਿੰਮੀ ਗੋਇਲ, ਬੀ.ਐਸ.ਸੀ ਆਨਰਜ਼-ਬਾਇਉਟੈਕਨਾਲੋਜੀ ਦੀ ਰੀਤੂ ਮੋਹੰਤੀ, ਬੀ.ਏ.-ਬੀ.ਐਡ. ਅੱਠਵਾਂ ਸਮੈਸਟਰ ਦੀ ਪ੍ਰਨੀਤ ਕੌਰ, ਬੀ.ਐਸ.ਸੀ.-ਬੀ.ਐਡ. ਅੱਠਵਾਂ ਸਮੈਸਟਰ ਦੀ ਪਵਿੰਦਰ ਕੌਰ, ਬੀ.ਐਸ.ਸੀ ਆਨਰਜ਼-ਕੈਮਿਸਟਰੀ  ਦੀ ਅਰਸ਼ਦੀਪ ਕੌਰ ਅਤੇ ਐਮ.ਐਸ.ਸੀ.-ਜੂਆਲੋਜੀ ਦੀ ਅਸ਼ਮੀਤ ਕੌਰ ਨੇ ਯੂਨੀਵਰਸਿਟੀ ਮੈਰਿਟ ਵਿੱਚ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ।

ਇਸ ਤੋਂ ਇਲਾਵਾ ਮੁਸਕਾਨ ਛਾਬੜਾ (ਐਮ.ਬੀ.ਏ.) ਨੇ ਯੂਨੀਵਰਸਿਟੀ ਮੈਰਿਟ ਵਿੱਚ ਓਵਰਆਲ ਤੀਜੀ ਪੁਜੀਸ਼ਨ ਹਾਸਲ ਕਰ ਕੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ ਜਦੋਂ ਕਿ ਬੀ.ਏ.-ਬੀ.ਐਡ. ਅੱਠਵਾਂ ਸਮੈਸਟਰ ਦੀ ਕਮਲਦੀਪ ਕੌਰ, ਬੀ.ਐਸ.ਸੀ ਆਨਰਜ਼-ਐਗਰੀਕਲਚਰ ਦੀ ਗੁਰਕੀਰਤ ਕੌਰ, ਬੀ.ਐਸ.ਸੀ ਆਨਰਜ਼-ਬਾਇਉਟੈਕਨਾਲੋਜੀ ਦੀ ਮਨਪ੍ਰੀਤ ਕੌਰ ਅਤੇ ਐਮ.ਐਸ.ਸੀ.-ਜੂਆਲੋਜੀ ਦੀ ਸਟਾਕਲਿਨ ਸਟੈਲਾ ਨੇ ਯੂਨੀਵਰਸਿਟੀ ਮੈਰਿਟ ਵਿੱਚ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਐਮ.ਬੀ.ਏ. ਦੀ ਗੁਰਪ੍ਰੀਤ ਕੌਰ ਨੇ ਯੂਨੀਵਰਸਿਟੀ ਮੈਰਿਟ ਵਿੱਚ ਚੌਥੀ ਪੁਜੀਸ਼ਨ ਜਦੋਂ ਕਿ ਬੀ.ਏ.-ਬੀ.ਐਡ. ਅੱਠਵਾਂ ਸਮੈਸਟਰ ਦੀ ਅਨਮੋਲਦੀਪ ਕੌਰ, ਬੀ.ਐਸ.ਸੀ.-ਮੈਡੀਕਲ ਦੀ ਤਨੂ, ਐਮ.ਐਸ.ਸੀ. ਕੈਮਿਸਟਰੀ ਦੀ ਅਲੀਸ਼ਾ, ਐਮ.ਬੀ.ਏ. ਦੀ ਸਾਰਿਕਾ ਅਤੇ ਐਮ.ਕਾਮ. ਦੀ ਜਸਪ੍ਰੀਤ ਕੌਰ ਨੇ ਯੂਨੀਵਰਸਿਟੀ ਮੈਰਿਟ ਵਿੱਚ ਪੰਜਵੀਂ ਪੁਜੀਸ਼ਨ ਹਾਸਲ ਕੀਤੀ ਹੈ।

ਉਥੇ ਹੀ  ਬੀ.ਐਸ.ਸੀ ਆਨਰਜ਼-ਐਗਰੀਕਲਚਰ ਦੇ ਅਰਸ਼ਦੀਪ ਸਿੰਘ, ਬੀ.ਬੀ.ਏ. ਦੀ ਮਨਿੰਦਰ ਕੌਰ ਨੇ ਯੂਨੀਵਰਸਿਟੀ ਮੈਰਿਟ ਵਿੱਚ ਛੇਵੀਂ ਪੁਜੀਸ਼ਨ, ਐਮ.ਏ.-ਪੰਜਾਬੀ  ਦੀ ਹਰਮਨਪ੍ਰੀਤ ਕੌਰ,  ਬੀ.ਐਸ.ਸੀ ਆਨਰਜ਼- ਐਗਰੀਕਲਚਰ ਦੇ ਛਪਿੰਦਰ ਸਿੰਘ ਨੇ ਯੂਨੀਵਰਸਿਟੀ ਮੈਰਿਟ ਵਿੱਚ ਸੱਤਵੀਂ ਪੁਜੀਸ਼ਨ, ਐਮ.ਕਾਮ. ਦੀ ਸੁਖਮਨਪ੍ਰੀਤ ਕੌਰ, ਬੀ.ਐਸ.ਸੀ ਆਨਰਜ਼- ਐਗਰੀਕਲਚਰ ਦੀ ਯੁਕਤੀ ਨਾਰੰਗ ਨੇ ਯੂਨੀਵਰਸਿਟੀ ਮੈਰਿਟ ਵਿੱਚ ਅੱਠਵੀਂ ਪੁਜੀਸ਼ਨ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਬੀ.ਐਸ.ਸੀ ਆਨਰਜ਼- ਐਗਰੀਕਲਚਰ ਦੀ ਉਪਦੇਸ਼ ਕੌਰ, ਬੀ.ਬੀ.ਏ. ਦੇ ਜਰਨੈਲ ਸਿੰਘ ਜਿੰਮੀ ਅਤੇ ਐਮ.ਕਾਮ. ਦੀ ਰੌਸ਼ਨੀ ਨੇ ਯੂਨੀਵਰਸਿਟੀ ਮੈਰਿਟ ਵਿੱਚ ਨੌਵੀਂ ਪੁਜੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਬੀ.ਐਸ.ਸੀ ਆਨਰਜ਼- ਐਗਰੀਕਲਚਰ ਦੇ ਗੁਰਪ੍ਰੀਤ ਸਿੰਘ, ਬੀ.ਐਸ.ਸੀ. ਮੈਡੀਕਲ ਦੀ ਪ੍ਰੇਰਨਾ ਖੁੰਗਰ ਅਤੇ ਬੀ.ਬੀ.ਏ. ਦੀ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਮੈਰਿਟ ਵਿੱਚ ਦੱਸਵੀਂ ਪੁਜੀਸ਼ਨ ਹਾਸਲ ਕੀਤੀ ਹੈ।

ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮੌਕੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਐਨੀ ਵੱਡੀ ਗਿਣਤੀ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ ਕਰ ਕੇ ਨਵਾਂ ਮੀਲ ਪੱਥਰ ਗੱਡਿਆ ਹੈ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਹਨਾਂ ਅਹਿਮ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਸੰਸਥਾ ਦੇ ਮਿਹਨਤੀ ਅਤੇ ਯੋਗ ਸਟਾਫ ਸਿਰ ਬੰਨ੍ਹਦਿਆਂ ਕਿਹਾ ਕਿ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰ ਕੇ ਹੀ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।

ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ…

ਨਵੀਂ ਦਿੱਲੀ, 17 ਅਪ੍ਭਾਰੈਲ 2024- ਰਤੀ ਹਵਾਈ ਸੈਨਾ ਦੇ ਸਭ ਤੋਂ ਬਜ਼ੁਰਗ ਅਤੇ ਸਾਬਕਾ ਪਾਇਲਟ ਸਕੁਐਡਰਨ ਲੀਡਰ (ਸੇਵਾਮੁਕਤ) ਦਲੀਪ…

ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ…

17 ਅਪ੍ਰੈਲ 2024-: ਵਾਰਿਸ ਪੰਜਾਬ ਦੇ (WPD)…

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39769 posts
  • 0 comments
  • 0 fans