ਬਠਿੰਡਾ, 24 ਫਰਵਰੀ 2024 -ਭਾਵੇਂ ਬਸੰਤ ਲੰਘੀ ਨੂੰ ਕਈ ਦਿਨ ਬੀਤ ਗਏ, ਪਰ ਖੂਨੀ ਚਾਈਨਾ ਡੋਰ ਦਾ ਕਹਿਰ ਹੁਣ ਵੀ ਜਾਰੀ ਹੈ , ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਹੈ। ਅੱਜ ਸਥਾਨਕ ਪੁਰਾਣਾ ਥਾਣਾ ਨਜਦੀਕ ਬਾਈਕ ਚਾਲਕ ਦੇ ਗਲੇ ਵਿੱਚ ਚਾਈਨਾ ਡੋਰ ਪੈ ਜਾਣ ਕਾਰਨ ਬਾਈਕ ਚਾਲਕ ਦਾ ਗੱਲ ਵੱਡਿਆਂ ਗਿਆ। ਬਾਈਕ ਚਾਲਕ ਸਤਵੀਰ ਸਿੰਘ ਜੋ ਸੈਂਟਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ ਖੁਦ ਹੀ ਇਲਾਜ ਲਈ ਸਿਵਿਲ ਹਸਪਤਾਲ ਪਹੁੰਚ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।