Menu

‘ਜੇ ਪੈਸਾ ਬੋਲਦਾ ਹੁੰਦਾ’ ਦੀ ਟੀਮ ਪੁੱਜੀ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ

ਗੀਤ ‘ਤੁਣਕਾ ਤੁਣਕਾ’ ਫੇਮ ਹਰਦੀਪ ਗਰੇਵਾਲ ਨੇ ਲਾਈਆਂ ਰੌਣਕਾਂ
ਫ਼ਿਰੋਜ਼ਪੁਰ, 18 ਫਰਵਰੀ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ) – ਭੋਲੇ ਭਾਲੇ ਲੋਕਾਂ ਦੀ ਮਾਸੂਮੀਅਤ ਅਤੇ ਇਮਾਨਦਾਰੀ ਨੂੰ ਲੈਕੇ ਆ ਰਹੀ ਪੰਜਾਬੀ ਫੀਚਰ ਫ਼ਿਲਮ “ਜੇ ਪੈਸਾ ਬੋਲਦਾ ਹੁੰਦਾ” ਦੀ ਟੀਮ ਅੱਜ ਏਥੇ ਸਤਲੁਜ ਪ੍ਰੈੱਸ ਵਿਖੇ ਪੁੱਜੀ, ਜਿੱਥੇ ਉਨ੍ਹਾਂ ਫ਼ਿਲਮ ਬਾਬਤ ਅਤੇ ਜ਼ਿੰਦਗੀ ਦੇ ਕਿੱਸੇ ਸ਼ੇਅਰ ਕੀਤੇ।
ਫ਼ਿਲਮ ਦੀ ਪ੍ਰਮੋਸ਼ਨ ਲਈ ਪੁੱਜੀ ਟੀਮ ਵਿਚ ਪ੍ਰਸਿੱਧ ਗਾਇਕ ਅਦਾਕਾਰ ਹਰਦੀਪ ਗਰੇਵਾਲ ( ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਐ – ਫੇਮ), ਅਦਾਕਾਰਾ ਇਹਾਨਾ ਢਿੱਲੋਂ, ਰਾਜ ਧਾਲੀਵਾਲ, ਨਿਰਦੇਸ਼ਕ ਮਨਪ੍ਰੀਤ ਬਰਾੜ  ਅਤੇ ਹਰਿੰਦਰ ਭੁੱਲਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਹਰਦੀਪ ਗਰੇਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਓਹਨਾ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਇਸ ਫ਼ਿਲਮ ਲਈ ਵੀ ਪੂਰੀ ਮੇਹਨਤ ਕੀਤੀ ਹੈ। ਇਸ ਮੌਕੇ ਹਰਦੀਪ ਗਰੇਵਾਲ ਨੇ ਆਪਣਾ ਪ੍ਰਸਿੱਧ ਗੀਤ ‘ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ‘ ਵੀ ਗਾਇਆ। ਅਦਾਕਾਰਾ ਇਹਾਨਾ ਢਿੱਲੋਂ ਨੇ ਕਿਹਾ ਕਿ ਉਹ ਫ਼ਿਲਮ ਦੇ ਨਿਰਮਾਤਾ ਵੀ ਹਨ ਅਤੇ ਉਨ੍ਹਾਂ ਨੇ ਇਸ ਫ਼ਿਲਮ ਵਿਚ ਪਿਛਲੇ ਕੰਮਾਂ ਨਾਲੋਂ ਵੱਖਰਾ ਕੀਤਾ ਹੈ ਜੋ ਲੋਕਾਂ ਨੂੰ ਪਸੰਦ ਆਵੇਗਾ। 80 ਦੇ ਕਰੀਬ ਫ਼ਿਲਮਾਂ ਕਰ ਚੁੱਕੀ ਰਾਜ ਧਾਲੀਵਾਲ ਨੇ ਵੀ ਫ਼ਿਲਮ ਬਾਰੇ ਆਪਣੇ ਤਜ਼ੁਰਬੇ ਸਾਂਝੇ ਕੀਤੇ।
ਫ਼ਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਕਿਹਾ ਕਿ ‘ਜੇ ਪੈਸਾ ਬੋਲਦਾ ਹੁੰਦਾ’ ਉਨ੍ਹਾਂ ਦੀ ਚੌਥੀ ਫ਼ਿਲਮ ਹੈ ਜੋ 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਰਾੜ ਨੇ ਕਿਹਾ ਕਿ ਇਸ ਫ਼ਿਲਮ ਵਾਸਤੇ ਉਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੈ ਅਤੇ ਆਸ ਹੈ ਕਿ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰੀ ਉੱਤਰੇਗੀ।
ਫ਼ਿਲਮ ਦੀ ਕਹਾਣੀ ਅਮਨ ਸਿੱਧੂ ਨੇ ਲਿਖੀ ਹੈ ਅਤੇ ਪ੍ਰੋਡਿਊਸਰ ਇਹਾਨਾ ਢਿੱਲੋਂ ਅਤੇ ਸਰਬਜੀਤ ਬਾਸੀ ਹਨ। ਉਕਤ ਅਦਾਕਾਰਾਂ ਤੋਂ ਇਲਾਵਾ ਫ਼ਿਲਮ ਵਿਚ ਮਿੰਟੂ ਕਾਪਾ, ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੂਰੀ ਆਦਿ ਨੇ ਭੂਮਿਕਾਵਾਂ ਨਿਭਾਈਆਂ ਹਨ। ਗੀਤ ਸਵ. ਸੁਰਜੀਤ ਬਿੰਦਰਖੀਆ, ਹਰਦੀਪ ਗਰੇਵਾਲ, ਜਾਵੇਦ ਅਲੀ ਅਤੇ ਸੁਲਤਾਨਾ ਨੇ ਗਾਏ ਹਨ।

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans