20 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਪੁਲ
ਫ਼ਰੀਦਕੋਟ, 12 ਫ਼ਰਵਰੀ (ਜਗਦੀਪ ਸਿੰਘ ਗਿੱਲ) : ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਕੋਟਕਪੂਰਾ ਰੋਡ ‘ਤੇ ਵੱਡੀਆਂ ਨਹਿਰਾਂ ਉੱਪਰ ਉਸਾਰੇ ਜਾਣ ਵਾਲੇ ਪੁਲਾਂ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪੁੱਲ ਲਗਭਗ 20 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਉਹ ਕੰਮ ਕੀਤਾ ਜਾ ਰਿਹਾ ਹੈ ਜਿਸ ਸਹੂਲਤ ਦੀ ਲੋਕਾਂ ਨੂੰ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਪੁੱਲ ਬਹੁਤ ਪੁਰਾਣੇ ਬਣੇ ਹੋਏ ਸਨ। ਉਨ੍ਹਾਂ ਕਿਹਾ ਕਿ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਜਿੱਥੇ ਪਹਿਲਾਂ ਸਾਈਕਲਾਂ ਚੱਲਦੀਆਂ ਸਨ ਹੁਣ ਉੱਥੇ ਮੋਟਰਸਾਈਕਲ, ਗੱਡੀਆਂ ਟਰੱਕ ਆਦਿ ਚਲਦੇ ਹਨ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿੱਚ ਦਾਖਲ ਹੋਣ ਦਾ ਇਹ ਮੇਨ ਰਸਤਾ ਹੈ। ਜਿਸ ਕਰਕੇ ਟਰੈਫਿਕ ਜਾਮ ਹੋ ਜਾਂਦਾ ਸੀ, ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਹੀ ਪੁਲਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਤਲਵੰਡੀ ਰੋਡ ਵਾਲੇ ਪੁੱਲ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਚਾਕੀ ਮੱਲ ਸਿੰਘ ਵਾਲੇ ਪੁੱਲ ਦਾ ਕੰਮ ਵੀ ਸ਼ੁਰੂ ਕਰਵਾਇਆ ਸੀ ਜੋ ਤਕਰੀਬਨ 50% ਪੂਰਾ ਹੋ ਚੁੱਕਾ ਹੈ। ਇਸ ਸਮੇਂ ਚੇਅਰਮੈਨ ਇੰਮਪਰੂਵਮੈਟ ਟਰੱਸਟ ਫ਼ਰੀਦਕੋਟ ਗੁਰਤੇਜ ਸਿੰਘ ਖੋਸਾ , ਜਗਜੀਤ ਸਿੰਘ ਜੱਗੀ ਪੀ.ਏ ਵਿਧਾਇਕ, ਜਗਤਾਰ ਨੰਗਲ, ਗੁਰਮੇਲ ਮਚਾਕੀ, ਜਸਦੇਵ ਪਾਲ ਸਰਪੰਚ, ਟੋਨੀ ਧਿੰਗੜਾ , ਬਬਲੂ ਸ਼ਰਮਾ ਬਲਾਕ ਪ੍ਰਧਾਨ, ਪ੍ਰੀਤਮ ਸਿੰਘ ਭਾਣਾ, ਅਮਰਜੀਤ ਸਿੰਘ ਮਾਸਟਰ ਤੇ ਰਵੀ ਬੁੱਗਰਾ ਹਾਜ਼ਰ ਸਨ।