ਬਠਿੰਡਾ 12 ਫ਼ਰਵਰੀ (ਵੀਰਪਾਲ ਕੌਰ ) 16 ਫ਼ਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਬਠਿੰਡਾ ਟੀਚਰ ਹੋਮ ਵਿਖੇ ਸੰਯੁਕਤ ਕਿਸਾਨ ਮੋਰਚਾ, ਮੁਲਾਜ਼ਮ ਤੇ ਪੈਨਸ਼ਨਰ ਫੈਡਰੇਸ਼ਨਾਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ, ਗਗਨਦੀਪ ਸਿੰਘ ਭੁੱਲਰ ਪੀ ਐਸ ਐਸ ਐਮ ਵਿਗਿਆਨਕ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ 16 ਫ਼ਰਵਰੀ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਘਨ੍ਹਈਆ ਚੌਂਕ ਬਠਿੰਡਾ,ਮੌੜ, ਤਲਵੰਡੀ ਸਾਬੋ, ਰਾਮਪੁਰਾ ਅਤੇ ਗਹਿਰੀ ਬੁੱਟਰ ਪੰਜ ਥਾਵਾਂ ਉੱਤੇ 11 ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ ਅਤੇ ਸਬਜ਼ੀ ਮੰਡੀ ਤੇ ਫਰੂਟ ਮਾਰਕੀਟ ਅਤੇ ਹੋਰ ਕਾਰੋਬਾਰ ਤੇ ਦੁਕਾਨਾਂ ਆਦਿ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖਿਆ ਜਾਵੇਗਾ।
ਦੱਸ ਦੇਈਏ ਕਿ 16 ਫ਼ਰਵਰੀ ਨੂੰ ਮਕਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਇਸ ਹੜਤਾਲ ਨੂੰ ਸਫ਼ਲ ਬਣਾਉਣਗੇ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਪੰਜਾਬ ,ਬਲਦੇਵ ਸਿੰਘ ਭਾਈਰੂਪਾ ਬੀ ਕੇ ਯੂ , ਗੁਰਵਿੰਦਰ ਸਿੰਘ ਬੱਲ੍ਹੋ ਬੀ ਕੇ ਯੂ ਮਾਲਵਾ,ਸਰੂਪ ਸਿੰਘ ਰਾਮਾਂ ਬੀ ਕੇ ਯੂ ਲੱਖੋਵਾਲ, ਬਲਕਾਰ ਸਿੰਘ ਸੀ ਆਈ ਟੀ ਯੂ,ਕਿਰਤੀ ਕਿਸਾਨ ਯੂਨੀਅਨ ਅਜ਼ਾਦ ਅਮਰਜੀਤ ਸਿੰਘ ਹਨੀ,ਬੇਅੰਤ ਸਿੰਘ ਬੀ ਕੇ ਯੂ ਮਾਨਸਾ,ਮੇਜਰ ਸਿੰਘ ਪੰਜਾਬ ਕਿਸਾਨ ਯੂਨੀਅਨ, ਸੁਰਜੀਤ ਸਿੰਘ ਸਰਦਾਰਗੜ੍ਹ, ਪੰਜਾਬ ਖੇਤ ਮਜ਼ਦੂਰ ਸਭਾ, ਰਣਜੀਤ ਸਿੰਘ ਬਠਿੰਡਾ ਪੰਜਾਬ ਪੈਨਸ਼ਨਰ ਐਸੋਸੀਏਸ਼ਨ,ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ਼, ਜਸਵੀਰ ਸਿੰਘ ਅਕਲੀਆ ਕੁਲ ਹਿੰਦ ਕਿਸਾਨ ਸਭਾ,ਦਰਸ਼ਨ ਸਿੰਘ ਫੁਲੋਮਿੱਠੀ ਜਮਹੂਰੀ ਕਿਸਾਨ ਸਭਾ,ਜਸਕਰਨ ਸਿੰਘ ਗਹਿਰੀ ਬੁੱਟਰ ਪੀ ਐਸ ਐਸ ਐਫ਼ 1680,ਅਮੀ ਲਾਲ ਬਲਾਹੜ੍ਹ ਮਹਿਮਾ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਦਰਸ਼ਨ ਸਿੰਘ ਬਾਜਕ ਦਿਹਾਤੀ ਮਜ਼ਦੂਰ ਸਭਾ, ਸੁਰਜੀਤ ਸਿੰਘ ਖੇਮੂਆਣਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਹਰਿੰਦਰ ਸਿੰਘ ਪੰਜਾਬ ਦੋਧੀ ਯੂਨੀਅਨ ਏਕਤਾ ਅਤੇ ਸੁਖਚੈਨ ਸਿੰਘ ਪੀ ਐਸ ਐਸ ਐਫ 1406 ਆਦਿ ਆਗੂ ਹਾਜਰ ਸਨ।