Menu

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੀ ਸ਼ੁਰੂਆਤ

ਬਠਿੰਡਾ, 24 ਜਨਵਰੀ (ਵੀਰਪਾਲ ਕੌਰ)-ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ਅਧੀਨ “ਸਵੱਛ ਭਾਰਤ ਸਵੱਸਥ ਭਾਰਤ” ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਕੀਤਾ ਗਿਆ।ਪਹਿਲੇ ਸੈਸ਼ਨ ਵਿੱਚ ਕਾਲਜ ਪ੍ਰਧਾਨ ਐਡਵੋਕੇਟ  ਸੰਜੇ ਗੋਇਲ, ਜਨਰਲ ਸਕੱਤਰ  ਵਿਕਾਸ ਗਰਗ ਤੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਕੇਕ ਕੱਟ ਕੇ ਕੀਤਾ ਗਿਆ । ਇਸ ਸਮੇਂ ਕਾਲਜ ਪ੍ਰਿੰਸੀਪਲ ਨੇ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ।

ਕਾਲਜ ਪ੍ਰਧਾਨ ਐਡਵੋਕੇਟ  ਸੰਜੇ ਗੋਇਲਨੇ ਕੜਾਕੇ ਦੀ ਠੰਡ ਵਿੱਚ ਕੈਂਪ ਲਗਾ ਰਹੇ ਵਲੰਟੀਅਰਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਕਾਲਜ ਐਨ ਐਸ ਐਸ ਗਤੀਵਿਧੀਆਂ ਵਿੱਚ ਹਮੇਸ਼ਾ ਬੁਲੰਦੀਆਂ ਛੂੰਹਦਾ ਰਿਹਾ ਹੈ ਤੇ ਵਲੰਟੀਅਰਾਂ ਨੂੰ ਚੰਗੇ ਸੰਸਕਾਰ ਦਿੰਦਾ ਰਿਹਾ ਹੈ । ਐਨ ਐਸ ਐਸ ਵਲੰਟੀਅਰ ਮਨਜੋਤ ਕੌਰ ਬੀ.ਐਸ. ਸੀ. ਭਾਗ ਦੂਜਾ ਮੈਡੀਕਲ ਵੱਲੋਂ 14ਵੇਂ ਰਾਸ਼ਟਰੀ ਵੋਟਰ ਦਿਵਸ ਦੀ ਸਹੁੰ ਚੁਕਵਾਈ ਗਈ । ਇਸ ਸਮਾਰੋਹ ਦੇ ਦੂਜੇ ਸੈਸ਼ਨ ਦੇ ਰਿਸੋਰਸ ਪਰਸਨ ਵਜੋਂ ਡਾ. ਊਸ਼ਾ ਸ਼ਰਮਾ ਨੇ ਸ਼ਿਰਕਤ ਕੀਤੀ । ਉਹਨਾਂ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਐਨ ਐਸ ਐਸ ਦੀ ਭੂਮਿਕਾ, ਮਹੱਤਤਾ ਅਤੇ ਸਮਾਜ ਲਈ ਸਾਰਥਕਤਾ ਵਿਸ਼ੇ ਤੇ ਵਲੰਟੀਅਰਾਂ ਨੂੰ ਗਿਆਨ ਦਿੱਤਾ । ਉਹਨਾਂ ਵੱਲੋਂ ਸਮਾਜ ਵਿੱਚ ਚੰਗੇ ਕਾਰਜ ਕਰਨ ਦੀ ਸਹੁੰ ਵੀ ਚੁੱਕਵਾਈ ਗਈ ।

ਇਸ ਸਮਾਰੋਹ ਦੇ ਤੀਜੇ ਸੈਸ਼ਨ ਵਿੱਚ ਸ਼੍ਰੀ ਦੀਪਕ ਕੁਮਾਰ ਨੇ AICET ਅਤੇ ਹੋਰ ਸੰਸਥਾਂ ਦੁਆਰਾ ਪ੍ਰਮਾਣਿਤ ਅਤੇ ਐਨ. ਐਸ. ਐਸ. ਦੇ ਨੌਜਵਾਨਾਂ ਤੇ ਅਧਾਰਿਤ ਵਿਸ਼ੇ ਤੇ ਪੇਸ਼ਕਸ਼ ਦਿੱਤੀ । ਇਸ ਤੋਂ ਇਲਾਵਾ ਉਹਨਾਂ ਨੇ ਐਨ. ਐਸ. ਐਸ. ਨਾਲ ਜੁੜ ਕੇ ਨੌਜਵਾਨ ਪੀੜ੍ਹੀ ਵੱਲੋਂ ਸਮਾਜ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਦੱਸਦੇ ਹੋਏ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਐਨ. ਐਸ. ਐਸ. ਫਾਇਦਾ ਲੈਣ ਲਈ ਕਿਹਾ । ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ 100 ਵਲੰਟੀਅਰਾਂ ਅਤੇ 70 ਅਧਿਆਪਕਾਂ ਨੇ ਹਿੱਸਾ ਲਿਆ । ਦੂਜੇ ਸੈਸ਼ਨ ਦੀ ਪ੍ਰਧਾਨਗੀ ਐਨ ਐਸ ਐਸ ਵਲੰਟੀਅਰ ਭੂਮੀ ਅਤੇ ਨੰਦਿਨੀ ਵੱਲੋਂ ਅਤੇ ਤੀਜੇ ਸੈਸ਼ਨ ਦੀ ਪ੍ਰਧਾਨਗੀ ਹੁਸਨਮੀਤ ਅਤੇ ਝਾਂਸੀ ਵੱਲੋਂ ਕੀਤੀ ਗਈ । ਮੰਚ ਦਾ ਸੰਚਾਲਨ ਕਰਦੇ ਹੋਏ ਡਾ. ਸਿਮਰਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ…

ਨਵੀਂ ਦਿੱਲੀ, 17 ਅਪ੍ਭਾਰੈਲ 2024- ਰਤੀ ਹਵਾਈ ਸੈਨਾ ਦੇ ਸਭ ਤੋਂ ਬਜ਼ੁਰਗ ਅਤੇ ਸਾਬਕਾ ਪਾਇਲਟ ਸਕੁਐਡਰਨ ਲੀਡਰ (ਸੇਵਾਮੁਕਤ) ਦਲੀਪ…

ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ…

17 ਅਪ੍ਰੈਲ 2024-: ਵਾਰਿਸ ਪੰਜਾਬ ਦੇ (WPD)…

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39771 posts
  • 0 comments
  • 0 fans