Menu

ਪੋਸ਼ਟਿਕ ਭੋਜਨ ਸਪਲਾਈ ਕਰਨ ਲਈ 33.65 ਕਰੋੜ ਰੁਪਏ ਜਾਰੀ

25, ਜਨਵਰੀ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਟਰਾਂ ਰਾਹੀਂ ਸਪਲਾਈ ਕੀਤੇ ਜਾਣ ਵਾਲੇ ਪੋਸ਼ਟਿਕ ਭੋਜਨ ਲਈ 33.65 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਪੰਜਾਬ ਵਿਚ ਆਂਗਣਵਾੜੀ ਸੈਟਰਾਂ ‘ਚ ਲਾਭਪਾਤਰੀਆਂ ਨੂੰ ਗਿਜਾਈ ਵਸਤੂਆਂ ਦੀ ਸਪਲਾਈ ਮਾਰਕਫੈਡ ਰਾਹੀ ਕੀਤੀ ਜਾ ਰਹੀ ਹੈ। ਸਪਲੀਮੈਟਰੀ ਨਿਊਟਰੀਸ਼ਨ ਪ੍ਰੋਗਰਾਮ ਸਕੀਮ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਮਾਰਕਫੈਡ ਵੱਲੋਂ ਕੀਤੀ ਜਾ ਰਹੀ ਸਪਲਾਈ ਦਾ ਹੁਣ ਤੱਕ ਦਾ ਭੁਗਤਾਨ ਕਰ ਦਿੱਤਾ ਗਿਆ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 4.17 ਕਰੋੜ, ਬਰਨਾਲਾ ਨੂੰ 65.94 ਲੱਖ, ਬਠਿੰਡਾ ਨੂੰ 2.28 ਕਰੋੜ, ਫ਼ਰੀਦਕੋਟ ਨੂੰ 40.22 ਲੱਖ, ਫ਼ਾਜ਼ਿਲਕਾ ਨੂੰ 4.35 ਕਰੋੜ ਅਤੇ 5.99 ਲੱਖ (ਕੁਕਿੰਗ ਕੋਸਟ), ਫ਼ਿਰੋਜ਼ਪੁਰ ਨੂੰ 4 ਕਰੋੜ ਅਤੇ 4.69 ਲੱਖ (ਕੁਕਿੰਗ ਕੋਸਟ), ਗੁਰਦਾਸਪੁਰ ਨੂੰ 1.56 ਕਰੋੜ, ਹੁਸ਼ਿਆਰਪੁਰ ਨੂੰ 5 ਕਰੋੜ, ਜਲੰਧਰ ਨੂੰ 2.51 ਕਰੋੜ, ਲੁਧਿਆਣਾ ਨੂੰ 97.48 ਲੱਖ, ਮਾਨਸਾ ਨੂੰ 97.33 ਲੱਖ, ਮੋਗਾ ਨੂੰ 50 ਲੱਖ, ਰੋਪੜ ਨੂੰ 92 ਲੱਖ, ਸੰਗਰੂਰ ਨੂੰ  3.07 ਕਰੋੜ, ਕਪੂਰਥਲਾ ਨੂੰ 2.14 ਕਰੋੜ ਰੁਪਏ ਜ਼ਾਰੀ ਕੀਤੇ ਗਏ ਹਨ।ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਭਲਾਈ ਲਈ ਭਗਵੰਤ ਮਾਨ ਸਰਕਾਰ ਵਚਨਬੱਧ ਹੈ।

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans