Menu

ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਘੇਰਿਆ ਸੀ ਸੀ ਆਈ ਦਫਤਰ

ਬਠਿੰਡਾ ,11 ਦਸੰਬਰ (ਵੀਰਪਾਲ ਕੌਰ) ਨਰਮੇ ਦੀ ਸਰਕਾਰ ਦੁਆਰਾ ਮਿੱਥੇ ਘੱਟੋ ਘੱਟ ਸਹਾਇਕ ਮੁੱਲ ( ਐਮ ਐਸ ਪੀ )ਤੇ ਸਰਕਾਰੀ ਖਰੀਦ ਸ਼ੁਰੂ ਕਰਾਉਣ ਲਈ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ( ਸੀ ਸੀ ਆਈ ) ਬਠਿੰਡਾ ਜੋਨ ਦੇ ਦਫਤਰ ਵਿਖੇ ਧਰਨਾ ਦਿੱਤਾ ।  ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਆਗੂ ਜਗਤਾਰ ਸਿੰਘ ਨੇ ਕਿਹਾ ਕਿ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪ੍ਰਾਈਵੇਟ ਵਪਾਰੀ ਨਰਮੇ ਦੀ ਫਸਲ ਨੂੰ ਕੌਡੀਆਂ ਦੇ ਭਾਅ ਲੁੱਟ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਖੇਤੀ ਵਿਰੋਧੀ ਨੀਤੀਆਂ ਤਹਿਤ ਨਰਮੇ ਦੀ ਫਸਲ ਤੇ ਹਰ ਸਾਲ ਵਧ ਰਹੀਆਂ ਬਿਮਾਰੀਆਂ ਅਤੇ ਕੁਦਰਤੀ ਆਫਤਾਂ ਕਾਰਨ ਨਰਮੇ ਦੀ ਫਸਲ ਦਾ ਉਤਪਾਦਨ ਨਾਮਾਤਰ ਰਹਿ ਗਿਆ ਹੈ ਜਿਸ ਕਰਕੇ ਕਿਸਾਨ ਨਰਮੇ ਦੀ ਫਸਲ ਬੀਜਣ ਤੋਂ ਪਾਸਾ ਵੱਟ ਰਹੇ ਹਨ , ਪਰ ਕਿਸਾਨਾਂ ਨੇ ਆਪਣੀ ਸਖਤ ਮਿਹਨਤ ਕਰ ਕੇ ਥੋੜੀ ਬਹੁਤੀ ਫਸਲ ਤਿਆਰ ਕਰ ਲਈ ਹੈ ਤਾਂ ਉਸ ਦੀ ਕੀਮਤ ਨਹੀਂ ਮਿਲ ਰਹੀ। ਸਰਕਾਰ ਦੁਆਰਾ ਮਿਥਿਆ ਨਰਮੇ ਦਾ ਐਮਐਸਪੀ 7020 ਜੋ ਕਿ ਲਾਗਤ ਖਰਚੇ ਵੀ ਪੂਰੇ ਨਹੀਂ ਕਰਦਾ ,ਪਰ ਮੰਡੀਆਂ ਵਿੱਚ ਵਪਾਰੀਆਂ ਵੱਲੋਂ ਨਰਮੇ ਦੀ ਫਸਲ ਨੂੰ ਚਾਰ ਤੋਂ ਪੰਜ ਹਜਾਰ ਵਿੱਚ ਖਰੀਦ ਕੇ ਲੁੱਟਿਆ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਝੋਨੇ ਦੀ ਫਸਲ ਬੀਜਣ ਦੇ ਬਜਾਏ ਹੋਰ ਫਸਲਾਂ ਬੀਜਣ ਦੇ ਸੁਝਾਅ ਦੇ ਰਹੀ ਹੈ ਪਰ ਨਰਮੇ ਦੀ ਫਸਲ ਦੇ ਭਰਪੂਰ ਉਤਪਾਦਨ ਅਤੇ ਖਰੀਦ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਧਰਨੇ ਦੌਰਾਨ ਸ਼ੀਸ਼ੀਆਈ ਦੇ ਜੋਨ ਮੈਨੇਜਰ ਵਿਨੋਦ ਕੁਮਾਰ ਅਤੇ ਸਾਖਾ ਮੈਨੇਜਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਰਾਮਾ ਮੰਡੀ ਅਤੇ ਮੌੜ ਮੰਡੀ ਵਿਖੇ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਕਾਰਪਰੇਟ ਨੀਤੀਆਂ ਤੇ ਚਲਦਿਆ ਸਰਕਾਰਾਂ ਵੱਲੋਂ ਅਸਲ ਵਿੱਚ ਨਰਮੇ ਦੀ ਖਰੀਦ ਨਾ ਕਰਨਾ, ਸਾਰੀਆਂ ਫਸਲਾਂ ਦੇ ਐਮਐਸਪੀ ਤੋਂ ਭੱਜਣ ਦੇ ਕਦਮ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਘੱਟ ਖਰਚੇ ਨਾਲ ਕਿਸਾਨਾਂ ਦੀ ਚੰਗੀ ਆਰਥਿਕਤਾ ਦਾ ਸਾਧਨ ਸੀ ਉਥੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਪੂਰੇ ਸਾਲ ਚੋਂ ਲੰਮਾ ਸਮਾਂ ਰੁਜ਼ਗਾਰ ਦਿੰਦੀ ਸੀ । ਨਰਮੇ ਦੀ ਖੇਤੀ ਤਬਾਹ ਹੋਣ ਨਾਲ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਹੋਰ ਵੱਡੇ ਖੇਤੀ ਸੰਦਾਂ ਤੇ ਵੱਧ ਖਰਚ ਕਰਨਾ ਪੈ ਰਿਹਾ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਚੁੱਲੇ ਲਈ ਸਸਤਾ ਬਾਲਣ ਖਤਮ ਹੋ ਗਿਆ ਹੈ। ਵੱਖ ਵੱਖ ਬੁਲਾਰਿਆਂ ਨੇ ਸਾਰੀਆਂ ਫਸਲਾਂ, ਸਬਜ਼ੀਆਂ , ਫਲਾਂ,ਦੁੱਧ ਆਦਿ ਦਾ ਲਾਗਤ ਖਰਚੇ ਦਾ  50 ਫੀਸਦੀ ਘੱਟੋ ਘੱਟ ਸਮਰਥਨ ਮੁੱਲ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਦੇ ਕਨੂੰਨ ਦੀ ਮੰਗ ਕੀਤੀ । ਇਸ ਮੌਕੇ ਮਾਲਣ ਕੌਰ ਕੋਠਾ ਗੁਰੂ,ਬਸੰਤ ਸਿੰਘ ਕੋਠਾ ਗੁਰੂ,ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ,ਬਾਬੂ ਸਿੰਘ ਮੰਡੀ ਖੁਰਦ,ਸੁਖਦੇਵ ਸਿੰਘ ਰਾਮਪੁਰਾ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਬਿੰਦਰ ਸਿੰਘ ਜੋਗੇਵਾਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ,ਹਰਪ੍ਰੀਤ ਸਿੰਘ ਚੱਠੇਵਾਲਾ ,ਗੁਰਮੇਲ ਸਿੰਘ ਢੱਡੇ, ਲਖਵੀਰ ਸਿੰਘ ਵੀਰਾ ਸਿੰਘ ਨੇ ਵੀ ਸੰਬੋਧਨ ਕੀਤਾ। ਹਰਬੰਸ ਸਿੰਘ ਘਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ…

ਨਵੀਂ ਦਿੱਲੀ, 17 ਅਪ੍ਭਾਰੈਲ 2024- ਰਤੀ ਹਵਾਈ ਸੈਨਾ ਦੇ ਸਭ ਤੋਂ ਬਜ਼ੁਰਗ ਅਤੇ ਸਾਬਕਾ ਪਾਇਲਟ ਸਕੁਐਡਰਨ ਲੀਡਰ (ਸੇਵਾਮੁਕਤ) ਦਲੀਪ…

ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ…

17 ਅਪ੍ਰੈਲ 2024-: ਵਾਰਿਸ ਪੰਜਾਬ ਦੇ (WPD)…

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39770 posts
  • 0 comments
  • 0 fans