2 ਦਸੰਬਰ 2023-ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਕਈ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹੀ ਹੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ।ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਪਾਲਦੀ ਦਾ ਦਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ 6 ਸਾਲ ਪਹਿਲਾਂ ਆਪਣੇ ਚੰਗੇ ਲਈ ਭਵਿੱਖ ਲਈ ਕੈਨੇਡਾ ਗਿਆ ਸੀ। ਉਹ ਉੱਥੇ ਆਪਣੇ ਪਿਤਾ ਦੇ ਕੋਲ ਰਹਿ ਰਿਹਾ ਸੀ। ਕੈਨੇਡਾ ਵਿਖੇ ਕਾਰ ਅਤੇ ਟਰੈਕਟਰ ਨਾਲ ਹੋਈ ਭਿਆਨਕ ਟੱਕਰ ‘ਚ ਸੁਖਦੇਵ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੇ ਅਗਲੇ ਹੀ ਮਹੀਨੇ ਆਪਣੇ ਆਪਣੇ ਘਰ ਪਾਲਦੀ ਵਿਖੇ ਵਾਪਸ ਪਰਤਣਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਦਲਵੀਰ ਸਿੰਘ ਦੇ ਪਰਿਵਾਰ ਇਕ ਭੈਣ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦਲਵੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਦੀਆਂ ਹੀ ਉਸ ਦੀ ਮਾਤਾ ਗਹਿਰੇ ਸਦਮੇ ‘ਚ ਚਲੀ ਗਈ।
ਅਜਿਹਾ ਹੀ ਭਾਣਾ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਜਿਸ ਦੀ ਦਿਲ ਦੀ ਧੜਕਣ ਰੁਕਣ ਨਾਲ ਜਾਨ ਚਲੀ ਗਈ।ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਮਰ 42 ਸਾਲ ਵਜੋਂ ਹੋਈ ਹੈ। ਬਲਵਿੰਦਰ ਪਟਿਆਲਾ ਦੇ ਜ਼ਿਲ੍ਹਾ ਸਮਾਣਾ ਦਾ ਵਸਨੀਕ ਸੀ। ਬਲਵਿੰਦਰ ਚੰਗੇ ਭਵਿੱਖ ਦੀ ਆਸ ਲਈ ਅਜੇ ਕੁਝ ਸਮਾਂ ਪਹਿਲਾਂ ਹੀ ਇਟਲੀ ਦੇ ਸ਼ਹਿਰ ਰੋਮ ਵਿਚ ਗਿਆ ਸੀ। ਮ੍ਰਿਤਕ ਬਲਵਿੰਦਰ ਸਿੰਘ ਦਾ ਸਸਕਾਰ ਤੇ ਅੰਤਿਮ ਰਸਮਾਂ ਇਲਾਕੇ ਦੇ ਸਮੂਹ ਗੁਰਦੁਆਰਿਆਂ, ਸਮਾਜ ਸੇਵੀ ਸੰਸਥਾ ਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤੇ ਪਰਿਵਾਰ ਦੀ ਸਹਿਮਤੀ ਨਾਲ ਇਟਲੀ ਵਿਚ ਹੀ ਕੀਤੀਆਂ ਜਾਣਗੀਆਂ।