Menu

ਅਕਾਲੀ ਦਲ ਵੱਲੋਂ 3 ਤਿੰਨ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

ਬਠਿੰਡਾ, 27 ਨਵੰਬਰ (ਵੀਰਪਾਲ ਕੌਰ)- ਸ਼੍ਰੋਮਣੀ ਅਕਾਲੀ ਦਲ ਵੱਲੋ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆ ਬਠਿੰਡਾ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆ ਬਠਿੰਡਾ ਸ਼ਹਿਰੀ, ਮੌੜ ਅਤੇ ਭੂਚੋ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਪੰਚਾਇਤ ਮੰਤਰੀ ਸਿਕੰੰਦਰ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵਲੋਂ ਜਾਰੀ ਕੀਤੀ ਗਈ। ਚੁਣੇ ਗਏ ਸਰਕਲ ਜਥੇਦਾਰਾਂ ਨੂੰ ਵਧਾਈ ਦਿੰਦਿਆ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾ ਨੂੰ ਮਾਨ ਸਤਿਕਾਰ ਦਿੰਦਾ ਹੈ। ਸਰਕਲ ਜੱਥੇਦਾਰ ਜਮੀਨੀ ਪੱਧਰ ਤੇ ਲੋਕਾਂ ਨਾਲ ਸਿੱਧੇ ਰਾਬਤੇ ਰਾਹੀਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਪਸ਼ਟ ਨਿਰਦੇਸ਼ ਹਨ ਕਿ ਪਾਰਟੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਨਾਲ ਨਾਲ ਵਫਾਦਾਰੀ ਦੀ ਕਸੋਟੀ ਤੇ ਖਰੇ ਉਤਰਨ ਵਾਲੇ ਵਰਕਰਾ ਨੂੰ ਹੀ ਜੱਥੇਬੰਦੀ ਵਿੱਚ ਅਹਿਮ ਜੁੰਮੇਵਾਰੀਆਂ ਸੌਪੀਆ ਜਾਣ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਿਲ੍ਹਾ ਜੱਥੇਬੰਦੀ ਇਕਜੁਟ ਹੋ ਕੇ ਪਾਰਟੀ ਦੀ ਚੜਦੀ ਕਲਾ ਵਿੱਚ ਕੰਮ ਕਰੇਗੀ। ਜਾਰੀ ਕੀਤੀ ਗਈ ਸੂਚੀ ਅਨੁਸਾਰ ਮੌੜ ਹਲਕੇ ਤੋਂ ਕੁਲਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ, ਸਰਕਲ ਰਾਮਪੁਰਾ ਤੋਂ ਜਸਵੀਰ ਸਿੰਘ ਪੁੱਤਰ ਮੁਕੰਦ ਸਿੰਘ ਚਾਉਕੇ, ਬਲਵੀਰ ਸਿੰਘ ਪੁੱਤਰ ਲਾਲ ਸਿੰਘ ਬਾਲਿਆਵਾਲੀ, ਕੁਲਦੀਪ ਸਿੰਘ ਪੁੱਤਰ ਗੁਰਦਿੱਤਾ ਸਿੰਘ ਜੋਧਪੁਰ ਪਾਖਰ, ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਮਾਇਸਰਖਾਨਾ, ਹਰਜੱਸ ਸਿੰਘ ਪੁੱਤਰ ਗੁਰਨਾਮ ਸਿੰਘ ਭਾਈ ਬਖਤੌਰ, ਰਜੇਸ਼ ਕੁਮਾਰ ਪੁੱਤਰ ਮਦਨ ਲਾਲ ਮੌੜ, ਬਠਿੰਡਾ ਸ਼ਹਿਰੀ ਤੋ ਨੈਬ ਸਿੰਘ ਅਦਰਸ ਨਗਰ, ਇਕਬਾਲ ਸਿੰਘ ਮਿੱਠੜੀ ਟੀਚਰ ਕਲੋਨੀ, ਬਲਵਿੰਦਰ ਸਿੰਘ ਸਿੱਧੂ ਅਜੀਤ ਰੋਡ, ਪਰਮਪਾਲ ਸਿੰਘ ਸਿੱਧੂ ਭਾਗੂ ਰੋਡ, ਰਾਕੇਸ਼ ਕੁਮਾਰ ਕਾਕਾ ਬਸੰਤ ਬਿਹਾਰ, ਪ੍ਰੇਮ ਕੁਮਾਰ ਗਰਗ ਮਨੋਚਾ ਕਲੋਨੀ, ਹਰਤਾਰ ਸਿੰਘ ਸੰਧੂ ਮਹਿਣਾ ਚੌਕ, ਰਵਿੰਦਰ ਸਿੰਘ ਚੀਮਾ ਹਾਊਸ ਫੈਡ, ਸੁਨੀਲ ਕੁਮਾਰ ਫੌਜੀ ਬਲਰਾਜ ਨਗਰ, ਸੁਖਦੇਵ ਸਿੰਘ ਗੁਰਥੜੀ ਪ੍ਰਤਾਪ ਨਗਰ, ਹਲਕਾ ਭੂਚੋ ਤੋਂ ਗੁਰਤੇਜ ਸਿੰਘ ਪੁੱਤਰ ਹਰਬੰਸ ਸਿੰਘ ਨਥਾਣਾ, ਸੁਖਮੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਭੂਚੋ, ਇਕਬਾਲ ਸਿੰਘ ਬਰਕੰਦੀ ਪੁੱਤਰ ਹਾਕਮ ਸਿੰਘ ਅਬਲੂ, ਅਮਰਜੀਤ ਸਿੰਘ ਪੁੱਤਰ ਅਜਮਿੰਦਰ ਸਿੰਘ ਨੇਹੀਆਂਵਾਲਾ, ਅਮੀਰ ਸਿੰਘ ਮੱਕੜ ਪੁੱਤਰ ਈਸ਼ਰ ਸਿੰਘ ਗੋਨਿਆਣਾ ਅਤੇ ਸਿ਼ਵ ਨੰਦਨ ਲਾਲ ਪੁੱਤਰ ਉੱਤਮ ਚੰਦ ਨੂੰ ਭੂਚੋ ਮੰਡੀ ਅਤੇ ਤਲਵੰਡੀ ਸਾਬੋ ਤੋਂ ਬਲਵਿੰਦਰ ਸਿੰਘ ਪੱਕਾ ਕਲਾਂ, ਗੁਰਤੇਜ ਸਿੰਘ ਨਸੀਬਪੁਰਾ, ਹਰਭਗਤ ਸਿੰਘ੍ ਰਾਮਾਂ ਦਿਹਾਤੀ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans