21, ਨਵੰਬਰ- ਨਵੀਂ ਦਿੱਲੀ ‘ਚ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਕਸਟਮ ਨੇ ਬੈਂਕਾਕ ਤੋਂ ਇਕ ਭਾਰਤ ਦੇ ਰਹਿੰਣ ਵਾਲੇ ਵਿਅਕਤੀ ਵੱਲੋਂ ਲਿਆਂਦੇ ਜਾ ਰਹੇ 2.24 ਕਰੋੜ ਰੁਪਏ ਦੀ ਕੀਮਤ ਦੇ 4 ਕਿੱਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਕਸ ਨੂੰ ਕਸਟਮ ਐਕਟ 1962 ਦੇ ਤਹਿਤ ਗ੍ਰਿਫ਼ਤਾਰ ਕਰਕੇ ਹੋਰ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ।