21, ਨਵੰਬਰ- ਫ਼ਿਰੋਜ਼ਪੁਰ ਦੇ ਬੱਸ ਸਟੈਂਡ ਵਿਚ ਬੱਸ ਦੇ ਡਰਾਇਵਰ ਤੇ ਕਡੰਕਟਰਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਸਟੈਂਡ ਵਿਚ ਮਾਮੂਲੀ ਤਕਰਾਰ ਦੇ ਚੱਲਦਿਆ ਪੁਲਿਸ ਮੁਲਾਜ਼ਮ ਤੇ ਬੱਸ ਦੇ ਡਰਾਇਵਰਾਂ-ਕਡੰਕਟਰਾਂ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ।ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਦੀ ਪਤਨੀ ਬੱਸ ਤੋਂ ਹੇਠਾਂ ਡਿੱਗ ਗਈ ਸੀ ਜਿਸ ‘ਤੇ ਪੁਲਿਸ ਮੁਲਾਜ਼ਮ ਨੇ ਬੱਸ ਵਾਲਿਆ ਨੂੰ ਧਿਆਨ ਰੱਖਣ ਲਈ ਕਿਹਾ ਤਾਂ ਬੱਸ ਵਾਲੇ ਗਰਮ ਹੁੰਦੇ ਹੋਏ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ। ਪੁਲਿਸ ਮੁਲਾਜ਼ਮ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਉਕਤ ਡਰਾਇਵਰ ਤੇ ਕਡੰਕਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਦਿੱਤੀ ਜਾਵੇਗੀ।