ਜੈਤੋ, 21 ਨਵੰਬਰ (ਜਗਦੀਪ ਸਿੰਘ ਗਿੱਲ) : ਸਿਵਲ ਸਰਜਨ ਡਾ: ਅਨਿਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਬਾਜਾਖਾਨਾ ਡਾ: ਸੰਦੀਪ ਸਿੰਗਲਾ ਦੀ ਅਗਵਾਈ ਵਿਚ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ 18 ਤੋਂ 24 ਨਵੰਬਰ ਤੱਕ ਮਨਾਏ ਜਾ ਰਹੇ ਐਂਟੀ ਮਾਈਕ੍ਰੋਬਾਇਲ ਜਾਗਰੂਕਤਾ ਹਫਤੇ ਸੰਬੰਧੀ ਐਂਟੀ ਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਆਈ.ਈ.ਸੀ ਗਤੀਵਧੀਆਂ ਦੇ ਨੋਡਲ ਅਫ਼ਸਰ ਬੀ.ਈ.ਈ ਸੋਨਦੀਪ ਸਿੰਘ ਸੰਧੂ ਅਤੇ ਫਲੈਗ ਚਾਵਲਾ ਨੇ ਦੱਸਿਆ ਕਿ ਬਿਨਾਂ ਡਾਕਟਰੀ ਸਲਾਹ ਤੋਂ ਜਿਆਦਾ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਮਨੁੱਖੀ ਸ਼ਰੀਰ ਅੰਦਰ ਮੌਜੂਦ ਬੈਕਟੀਰੀਆ ਤੇ ਐਂਟੀਬਾਇਓਟੀਕ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ। ਜੋ ਕਿ ਇੱਕ ਖ਼ਤਰਨਾਕ ਰੁਝਾਨ ਹੈ, ਕਿਉਕਿ ਅਜਿਹੇ ਲੋਕਾਂ ਨੂੰ ਬਿਮਾਰੀ ਲੱਗਣ ਤੇ ਦਵਾਈਆਂ ਦਾ ਸਹੀ ਅਤੇ ਸਮੇਂ ਤੇ ਅਸਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕ ਦਵਾਈ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸਿਹਤ ਸੁਪਰਵਾਇਜਰ ਛਿੰਦਰਪਾਲ ਸਿੰਘ ਨੇ ਕਿਹਾ ਕਿ ਮਰੀਜ਼ ਨੂੰ ਸਿਰਫ ਡਾਕਟਰ ਦੀ ਸਲਾਹ ਤੇ ਹੀ ਐਂਟੀਬਾਓਟਿਕ ਦਵਾਈ ਲੈਣੀ ਚਾਹੀਦੀ ਹੈ ਆਪਣੇ ਆਪ ਐਂਟੀਬਾਇਓਟਿਕਸ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਇਸ ਦੀ ਸਿਰਫ ਦੱਸੀ ਗਈ ਖੁਰਾਕ ਹੀ ਲੈਣੀ ਚਾਹੀਦੀ ਹੈ ਤੇ ਉਸ ਤੋਂ ਵੱਧ ਖੁਰਾਕ ਨਹੀਂ ਲੈਣੀ ਚਾਹੀਦੀ।ਜੇਕਰ ਜਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਹਤ ਦਾ ਨੁਕਸਾਨ ਹੋ ਸਕਦਾ ਹੈ। ਇਸ ਸਮੇਂ ਸਿਹਤ ਸੁਪਰਵਾਇਜਰ, ਸਿਹਤ ਵਰਕਰ ਅਤੇ ਲੋਕ ਹਾਜ਼ਰ ਸਨ।