ਜੈਤੋ, 21 ਨਵੰਬਰ (ਜਗਦੀਪ ਸਿੰਘ ਗਿੱਲ) : ਗੁਰੂ ਹਰਗੋਬਿੰਦ ਫੀਲਿੰਗ ਸਟੇਸ਼ਨ ਭਗਤਾ ਭਾਈ ਕਾ ਰੋਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਤੋਂ ਕਰੀਬ 7:00 ਵਜੇ ਸ਼ਾਮ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਜੋ ਕਿ ਪੰਟਰੋਲ ਪੰਪ ਦੇ ਕਰਿੰਦੇ ਕ੍ਰਿਸ਼ਨ ਸਿੰਘ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਰੀਬ 7-8 ਹਜ਼ਾਰ ਰੂਪਿਆ ਤੇ ਇੱਕ ਸਮਸੈਂਗ ਮੋਬਾਇਲ ਖੋਹ ਕੇ ਭਗਤਾ ਭਾਈ ਕਾ ਸਾਈਡ ਨੂੰ ਰਵਾਨਾ ਹੋ ਗਏ। ਇਸ ਪੈਟਰੋਲ ਪੰਪ ਦਾ ਮਾਲਕ ਜਗਸੀਰ ਸਿੰਘ ਵਾਸੀ ਜੀਦਾ ਜ਼ਿਲ੍ਹਾ ਬਠਿੰਡਾ ਹੈ । ਇਸ ਮੌਕੇ ’ਤੇ ਪਹੁੰਚੇ ਥਾਣਾ ਬਾਜਾਖਾਨਾ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ ਅਤੇ ਇਨਕੁਆਰੀ ਅਫ਼ਸਰ ਭੁਪਿੰਦਰ ਸਿੰਘ ਏ.ਐਸ.ਆਈ. ਆਪਣੀ ਪੁਲਿਸ ਪਾਰਟੀ ਨਾਲ ਪਹੁੰਚਣ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਲੁੱਟ ਕਰਨ ਵਾਲੇ ਆਣਪਛਾਤੇ ਵਿਅਕਤੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਪੁਲੀਸ ਥਾਣਾ ਬਾਜਾਖਾਨਾ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਮੌਕੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਦੇ ਮੋਬਾਇਲ ਦੀ ਲੋਕੇਸ਼ਨ ਟਰੇਸ ਆਉਟ ਕਰਕੇ ਪੁਲੀਸ ਆਪਣੀ ਥਿਉਰੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲੀਸ ਦੀ ਪਕੜ੍ਹ ਵਿੱਚ ਹੋਣਗੇ।