21 ਨਵੰਬਰ 2023-ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ‘ਚ ਮੀਟ ਸ਼ਰਾਬ ਦੀ ਹੋਈ ਪਾਰਟੀ ਮਾਮਲੇ ਵਿੱਚ ਇੱਕ ਨਵਾ ਮੋੜ ਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ।
ਇਸ ਵੀਡੀਓ ਤੋਂ ਬਾਅਦ ਜਦੋਂ ਵਿਵਾਦ ਭੱਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਾਹਮਣੇ ਆ ਕੇ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਸਗੋ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੋਈ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰਤ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ ਪਰ ਸ਼ਰਾਬ ਦੀ ਗੱਲ ਉਹਨਾਂ ਨੇ ਗਲਤ ਕਰਾਰ ਦਿੱਤੀ ਹੈ।ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੀ ਹੈ। ਸ਼ਰਾਰਤੀ ਲੋਕਾਂ ਦਾ ਮਕਦਸਦ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੋ।
ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਗਏ ਪੰਜਾਬ ਵਿਧਾਨ ਸਭ ਦੇ ਸਪੀਕਰ, ਇੱਕ ਮੰਤਰੀ ਤੇ 14 ਵਿਧਾਇਕਾਂ ਨੇ ਵੀ ਇਸ ਘਟਨਾ ਦਾ ਮੌਕਾ ਦੇਖਿਆ, ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੰਧਵਾ ਨੇ ਕਿਹਾ ਕਿ ਉਸ ਸ਼ਰਾਬ ਮੀਟ ਪਾਰਟੀ ਦਾ ਗੁਰਦੁਆਰਾ ਕੰਪਲੈਕਸ ਨਾਲ ਕੋਈ ਮਤਲਬ ਨਹੀਂ ਹੈ। ਪਾਰਟੀ ਹਦੂਦ ਤੋਂ ਬਾਹਰ ਹੋਈ ਸੀ।