21 ਨਵੰਬਰ 2023-ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ। 56 ਸਾਲਾ ਸੌਦਾ ਸਾਧ ਜੇਲ ਤੋਂ ਬਾਹਰ ਆ ਕੇ 5ਵੀਂ ਵਾਰ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿਚ ਰਹੇਗਾ। ਰੋਹਤਕ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਡੇਰਾ ਮੁਖੀ ਦੇ ਬਰਨਾਵਾ ਆਸ਼ਰਮ ‘ਚ ਬਿਤਾਏ ਸਮੇਂ ਦੌਰਾਨ ਉਸ ਦੇ ਆਚਰਣ ਦੀ ਰੀਪੋਰਟ ਮੰਗੀ ਸੀ। ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਕਿਹਾ ਕਿ ਫਰਲੋ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਦੀ ਫਰਲੋ ਨੂੰ ਲੈ ਕੇ ਰਾਜਸਥਾਨ ਚੋਣ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ।
ਹੁਣ ਤੱਕ ਕਿੰਨੀ ਵਾਰ ਜੇਲ ਤੋਂ ਬਾਹਰ ਆਇਆ ਰਾਮ ਰਹੀਮ
-24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ
– ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਪੈਰੋਲ ਮਿਲੀ
-ਸਾਲ 2022 ਵਿਚ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ
-17 ਜੂਨ ਨੂੰ 30 ਦਿਨਾਂ ਲਈ ਪੈਰੋਲ ਮਿਲੀ
-15 ਅਕਤੂਬਰ ਨੂੰ 40 ਦਿਨਾਂ ਲਈ ਪੈਰੋਲ ਮਿਲੀ
-21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ
-20 ਜੁਲਾਈ ਨੂੰ 30 ਦਿਨਾਂ ਲਈ ਪੈਰੋਲ ਮਿਲੀ
-15 ਅਗਸਤ ਨੂੰ ਅਪਣੇ ਜਨਮ ਦਿਨ ਲਈ ਪੈਰੋਲ