ਬਠਿੰਡਾ, 20 ਨਵੰਬਰ (ਨਵਰੀਤ ਚੌਧਰੀ): ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਝੋਨੇ ਦੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 19 ਨਵੰਬਰ ਸ਼ਾਮ 1378385 ਤੱਕ ਜ਼ਿਲ੍ਹੇ ਅੰਦਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਚੋਂ 1291315 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਜੈ ਸਿੰਗਲਾ ਨੇ ਹੁਣ ਤੱਕ ਕੀਤੀ ਖਰੀਦ ਬਾਰੇ ਦੱਸਿਆ ਕਿ ਪਨਗ੍ਰੇਨ ਵੱਲੋਂ 530107 ਐਮ.ਟੀ, ਮਾਰਕਫੈਡ 316834 ਐਮ.ਟੀ, ਪਨਸਪ 278305 ਐਮ.ਟੀ, ਵੇਅਰ ਹਾਊਸ 164676 ਐਮ.ਟੀ ਅਤੇ ਵਪਾਰੀਆਂ ਵੱਲੋਂ 1393 ਐਮ.ਟੀ ਝੋਨੇ ਦੀ ਖ਼ਰੀਦ ਕੀਤੀ ਗਈ ਹੈ।