20, ਨਵੰਬਰ- ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਵਿਚ ਅੱਜ ਦੁਪਹਿਰ ਸਮੇਂ ਭੁਚਾਲ ਦੇ ਝਟਕੇ ਲੱਗੇ ਹਨ। ਭੁਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਵਿਚ ਕਰੀਬ ਰਿਕਟਰ ਪੈਮਾਨੇ ’ਤੇ 3.6 ਦੀ ਤੀਬਰਤਾ ਵਾਲਾ ਭੁਚਾਲ ਆਇਆ। ਭੁਚਾਲ ਆਉਣ ਕਾਰਨ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।