20 ਨਵੰਬਰ 2023-ਪੰਜਾਬ ‘ਚ ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜਾ ਘਟਨਾ ਬਟਾਲਾ ਦੇ ਨੇੜਲੇ ਪਿੰਡ ਸਦਾਰੰਗ ਵਿੱਚੋਂ ਸਾਹਮਣੇ ਆਈ ਹੈ। ਜਿੱਥੇ ਅੱਜ 12-13 ਸਾਲਾ ਬੱਚੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ‘ਤੇ ਮਾਹੌਲ ਤਣਾਅ ਪੂਰਨ ਹੋ ਗਿਆ। ਬੇਅਦਬੀ ਕਰਨ ਦੀ ਘਟਨਾ ਗੁਰਦੁਆਰੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਕੈਦ ਹੋ ਗਈ। ਸੀਸੀਟੀਵੀ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਪਹਿਲਾਂ ਪ੍ਰਸ਼ਾਦ ਵਿੱਚ ਥੁੱਕਿਆ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਕੇ ਤੇਜ਼ੀ ਨਾਲ ਗੁਰਦੁਆਰੇ ਸਾਹਿਬ ’ਚੋਂ ਭੱਜ ਗਿਆ। ਇਸ ਘਟਨਾ ਦਾ ਪਤਾ ਗੁਰਦੁਆਰੇ ਦੇ ਗ੍ਰੰਥੀ ਨੂੰ ਉਦੋਂ ਲੱਗਾ, ਜਦੋਂ ਉਨ੍ਹਾਂ ਰੁਮਾਲੇ ਨਾਲ ਛੇੜਛਾੜ ਹੋੋਈ ਦੇਖੀ।