Menu

ਆਸ਼ਾ ਵਰਕਰ ਅਤੇ ਆਸਾ ਫੈਸੀਲਿਟੇਟਰਜ਼ ਵੱਲੋਂ ਔਨਲਾਇਨ ਕੰਮ ਕਰਨ ਤੋਂ ਦਿੱਤਾ ਕੋਰਾ ਜਵਾਬ : ਸੂਬਾ ਪ੍ਰਧਾਨ

ਜੈਤੋ, 30 ਅਕਤੂਬਰ (ਜਗਦੀਪ ਸਿੰਘ ਗਿੱਲ) : ਆਲ ਇੰਡੀਆ ਆਸਾ ਵਰਕਰ ਅਤੇ ਆਸ਼ਾ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਮੁੱਖ ਦਫਤਰ ਪ.ਸ.ਸ.ਫ.1680/22-ਬੀ ਚੰਡੀਗੜ੍ਹ ਵੱਲੋਂ ਸੂਬਾ ਪ੍ਰਧਾਨ ਅਮਰਜੀਤ ਕੌਰ ਆਸਾ ਰਣ ਸਿੰਘ ਵਾਲਾ ਵਿਸੇਸ ਤੌਰ ‘ਤੇ ਪੁੱਜੇ। ਜ਼ਿਲ੍ਹਾ ਕਮੇਟੀ ਦੀ ਜਰਨਲ ਸਕੱਤਰ ਗੁਰਮੀਤ ਕੌਰ ਬਹਿਬਲ ਖੁਰਦ ਦੀ ਅਗਵਾਈ ਵਿੱਚ ਅੱਜ ਬਾਜਾਖਾਨਾ ਬਲਾਕ ਫ਼ਰੀਦਕੋਟ ਵਿਖੇ ਮੀਟਿੰਗ ਹੋਈ| ਮੀਟਿੰਗ ਵਿਚ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਭੈਣਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਮੀਟਿੰਗ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਆਏ ਦਿਨ ਸਰਕਾਰ ਆਸਾ ਭੈਣਾਂ ਤੇ ਔਨਲਾਇਨ ਕੰਮ ਦੀ ਨਵੀਂ ਤੋਂ ਨਵੀਂ ਪਾਲਿਸੀ ਤਿਆਰ ਕਰ ਰਹੀ ਹੈ। ਆਸਾ ਵਰਕਰ ਅਤੇ ਆਸਾ ਫੈਸੀਲਿਟੇਟਰਜ ਭੈਣਾਂ ਵੱਲੋਂ ਏਟਕ ਔਨਲਾਇਨ ਕੰਮ ਕਰਨ ਦਾ ਬਾਈਕਾਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਕੰਮ ਲਈ ਮਜਬੂਰ ਕੀਤਾ ਗਿਆ, ਤਾਂ ਸਿਹਤ ਮਹਿਕਮੇ ਦੇ ਸਾਰੇ ਕੰਮਾ ਦੀ ਕਲਮਛੋੜ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟਾਂ ਵਟੋਰਨ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ‘ਤੇ ਵਾਅਦਾ ਕੀਤਾ ਕਿ ਆਸਾ ਤੇ ਫੈਸੀਲਿਟੇਟਰਜ ਨੂੰ ਮਿਲਣ ਵਾਲਾ ਫਿੱਕਸ ਭੱਤਾ 2500 ਰੁਪਏ ਤੋਂ ਵਧਾ ਕੇ 10,000 ਰਪਏ ਕੀਤਾ ਜਾਵੇਗਾ, ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਸ ਲਈ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਾਉਣ ਲਈ ਜਲਦ ਹੀ 5 ਨਬੰਵਰ ਨੂੰ ਪੰਜਾਬ ਭਰ ਤੋਂ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੀਆਂ ਭੈਣਾਂ ਨੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੂੰ 21 ਅਤੇ 22 ਅਕਤੂਬਰ ਦੀ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਕੌਮੀ ਕਾਨਫ਼ਰੰਸ ਨੈਸ਼ਨਲ ਕੌਂਸਲ ਮੈਂਬਰ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ 3 ਨਬੰਵਰ ਨੂੰ ਏਟਕ ਸਮੇਤ ਪੰਜਾਬ ਦੀਆ ਚਾਰ ਟਰੇਡ ਯੂਨੀਅਨਾਂ ਵੱਲੋਂ ਮਜਦੂਰ ਜਮਾਤ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਰਤ ਅਤੇ ਕਮਿਸ਼ਨਰ ਪੰਜਾਬ ਦੇ ਮੋਹਾਲੀ ਦਫ਼ਤਰ ਵਿੱਚ ਆਸਾ ਭੈਣਾਂ ਪੰਜਾਬ ਭਰ ਤੋਂ ਸਮੂਲੀਅਤ ਕਰਨਗੀਆਂ। ਇਸ ਮੌਕੇ ਚੇਅਰਮੈਨ ਸਿੰਬਲਜੀਤ ਕੌਰ, ਕੈਸੀਅਰ ਛਿੰਦਰਪਾਲ ਕੌਰ, ਬਲਾਕ ਪ੍ਰਧਾਨ ਮਨਜੀਤ ਕੌਰ ਜੈਤੋ, ਸਲਾਹਕਾਰ ਸੁਖਪਾਲ ਕੌਰ ਜੈਤੋ, ਸਲਾਹਕਾਰ ਮਨਜੀਤ ਕੌਰ ਨੱਥੇਵਾਲਾ, ਸਲਾਹਕਾਰ ਕਮਲਜੀਤ ਕੌਰ ਗੋਦਾਰਾ, ਬਲਾਕ ਜਰਨਲ ਸਕੱਤਰ ਕੁਲਦੀਪ ਕੌਰ ਜੈਤੋ, ਆਸਾ ਰਮਨਦੀਪ ਕੌਰ ਜੈਤੋ, ਜ਼ਿਲ੍ਹਾ ਮੀਤ ਪ੍ਰਧਾਨ ਪ.ਸ.ਸ.ਫ ਚਰਨਜੀਤ ਕੌਰ ਲੰਭਵਾਲੀ, ਬਲਾਕ ਜਰਨਲ ਸਕੱਤਰ ਕੁਲਦੀਪ ਕੌਰ ਜੈਤੋ ਅਤੇ ਰਮਨਦੀਪ ਕੌਰ ਜੈਤੋ ਆਦਿ ਹਾਜ਼ਰ ਸਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans