Menu

ਨੇਪਾਲ ਵਿਖੇ ਅੰਤਰਰਾਸ਼ਟਰੀ ਖੇਡ ਚੈਂਪੀਅਨਸ਼ਿਪ ਦੌਰਾਨ ਚਾਰ ਗੋਲਡ ਮੈਡਲ ਵਿਜੇਤਾ ਪਰਮਜੀਤ ਕੌਰ ਦਾ ਕੀਤਾ ਸਨਮਾਨ

-55 ਸਾਲ ਦੀ ਉਮਰ ਵਿੱਚ ਬੁਲੰਦੀਆਂ ਹਾਸਲ ਕਰਨਾ ਪਿੰਡ ਅਤੇ ਦੇਸ ਲਈ ਮਾਣ ਵਾਲੀ ਗੱਲ : ਕਲੱਬ ਪ੍ਰਧਾਨ
ਜੈਤੋ, 12 ਅਕਤੂਬਰ (ਜਗਦੀਪ ਸਿੰਘ ਗਿੱਲ) : ਨੇਪਾਲ ਵਿਖੇ ਅੰਤਰਰਾਸ਼ਟਰੀ ਖੇਡ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਤਿੰਨ ਸੋਨੇ ਦੇ ਤਗਮੇ ਜਿੱਤਣ ਵਾਲੀ ਅਧਿਆਪਕਾ ਪਰਮਜੀਤ ਕੌਰ ਦਾ ਬਾਜਾਖਾਨਾ ਅੰਤਰਰਾਸ਼ਟਰੀ ਹਰਜੀਤ ਕਲੱਬ ਬਾਜਾਖਾਨਾ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਕਲੱਬ ਬਾਜਾਖਾਨਾ ਦੇ ਪ੍ਰਧਾਨ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਮੱਲ੍ਹਾ ਵਿਖੇ ਡਰਾਇੰਗ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੇ ਮੈਡਮ ਪਰਮਜੀਤ ਕੌਰ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ 500, 1500 ਅਤੇ 3000 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਪਿੰਡ ਬਾਜਾਖਾਨਾ ਅਤੇ ਦੇਸ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲਈ ਹਰਜੀਤ ਕਲੱਬ ਬਾਜਾਖਾਨਾ ਦੇ ਵੱਲੋਂ ਉਨ੍ਹਾਂ ਨੂੰ ਇਸ ਕਾਮਯਾਬੀ ਲਈ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ। ਜ਼ਿਕਰਯੋਗ ਹੈ ਕਿ 55 ਸਾਲ ਦੀ ਉਮਰ ਵਿੱਚ ਅਧਿਆਪਕਾ ਪਰਮਜੀਤ ਕੌਰ ਵੱਲੋਂ ਬਰਗਾੜੀ, ਫ਼ਰੀਦਕੋਟ, ਸੰਗਰੂਰ, ਮਸਤੂਆਣਾ ਸਾਹਿਬ, ਚੰਡੀਗੜ੍ਹ, ਚੰਡੀਗੜ੍ਹ ਸੈਕਟਰ 46, ਚੰਡੀਗੜ੍ਹ ਮਾਸਟਰ ਖੇਡਾਂ, ਸ੍ਰੀ ਮੁਕਤਸਰ ਸਾਹਿਬ, ਕੁਰੂਕਸ਼ੇਤਰ ਵਿਖੇ ਅੰਤਰਰਾਸ਼ਟਰੀ ਪੱਧਰੀ ਮਾਸਟਰ ਖੇਡਾਂ, ਜੈਤੋ ਵਿਖੇ ਸੂਬਾ ਪੱਧਰੀ, ਜਲੰਧਰ ਲਵਲੀ ਯੂਨੀਵਰਸਿਟੀ ਨੈਸ਼ਨਲ ਪੱਧਰੀ, ਸੁਲਤਾਨਪੁਰ ਲੋਧੀ ਨੈਸ਼ਨਲ ਪੱਧਰੀ ਖੇਡਾਂ, ਲੁਧਿਆਣਾ ਵਿਖੇ ਗਰੀਨਰੀ ਮੈਰਾਥਨ, ਦੇਹਰਾਦੂਨ ਵਿਖੇ ਨੈਸ਼ਨਲ ਅਤੇ ਹੁਣ ਨੇਪਾਲ ਵਿਖੇ ਅੰਤਰਰਾਸ਼ਟਰੀ ਪੱਧਰੀ ਚੈਂਪੀਅਨਸ਼ਿਪ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਨਾਮਣਾ ਖੱਟਿਆ ਹੈ। ਇਸ ਮੌਕੇ ਅਧਿਆਪਕਾ ਪਰਮਜੀਤ ਕੌਰ ਅਤੇ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਸਮੂਹ ਗ੍ਰਾਮ ਪੰਚਾਇਤਾਂ ਬਾਜਾਖਾਨਾ, ਪਿੰਡ ਵਾਸੀਆਂ, ਮੋਹਤਵਾਰ ਵਿਅਕਤੀਆਂ ਅਤੇ ਹਰਜੀਤ ਕਲੱਬ ਬਾਜਾਖਾਨਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਇੱਛਾ ਪ੍ਰਗਟਾਈ ਕਿ ਅੱਗੇ ਵੀ ਇਸੇ ਤਰ੍ਹਾਂ ਆਪਣੀ ਮਿਹਨਤ ਜਾਰੀ ਰੱਖਣਗੇ ਅਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਖੇਡਾਂ ਸੰਬੰਧੀ ਪ੍ਰੇਰਿਤ ਕਰਨਗੇ। ਇਸ ਮੌਕੇ ਕੁਲਦੀਪ ਸਿੰਘ ਢਿੱਲੋਂ, ਜਸਮੇਲ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ, ਮਾਸਟਰ ਸੁੰਦਰ ਸਿੰਘ, ਮਾਸਟਰ ਮੋਹਨ ਸਿੰਘ, ਹਰਜੀਤ ਸਿੰਘ ਜੀਤਾ ਬਰਾੜ, ਖਜਾਨਚੀ ਜਤਿੰਦਰ ਸਿੰਘ, ਮਾਸਟਰ ਸੁਖਵੰਤ ਸਿੰਘ, ਮਾਸਟਰ ਬਲਦੇਵ ਸਿੰਘ, ਚੀਨਾ ਬਾਦਲ ਅਤੇ ਪੀਤਾ ਬਰਾੜ ਹਾਜ਼ਰ ਸਨ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40173 posts
  • 0 comments
  • 0 fans