ਫ਼ਾਜ਼ਿਲਕਾ 30 ਸਤੰਬਰ- ਜਵਾਹਰ ਨਵੋਦਿਆ ਵਿਦਿਆਲਿਆ ਕਿਕੱਰਵਾਲਾ ਰੂਪਾ ਵਿਖੇ ਸਾਲ 2024-25 ਲਈ 9ਵੀਂ ਅਤੇ 11ਵੀ ਜਮਾਤਾਂ ਦੀਆਂ ਖਾਲੀ ਸੀਟਾਂ ‘ਤੇ ਦਾਖਲਾ ਪ੍ਰੀਖਿਆ ਸ਼ੁਰੂ ਹੈ। ਇਨ੍ਹਾਂ ਦਾਖ਼ਲਾ ਪ੍ਰੀਖਿਆ ਦੀ ਅਰਜ਼ੀ ਭਰਨ ਦੀ ਆਖ਼ਰੀ ਮਿਤੀ 31 ਅਕਤੂਬਰ 2023 ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫ਼ਾਜ਼ਿਲਕਾ ਨੇ ਦੱਸਿਆ ਕਿ ਨੌਵੀਂ ਜਮਾਤ ਅਤੇ ਗਿਆਰਵੀ ਜਮਾਤ ਵਿੱਚ ਦਾਖ਼ਲਾ ਲੈਣ ਲਈ ਯੋਗ ਵਿਦਿਆਰਥੀ ਤੇ ਵਿਦਿਆਰਥਣਾਂ ਆਨ ਲਾਈਨ ਵੈੱਬਸਾਈਟ www.navodaya.gov.in ਤੇ ਮੁਫ਼ਤ ਅਪਲਾਈ ਕਰ ਸਕਦੇ ਹਨ। ਹੁਣ ਨੌਵੀਂ ਅਤੇ ਗਿਆਰਵੀ ਜਮਾਤ ਦੀਆਂ ਖਾਲੀ ਪਈਆਂ ਸੀਟਾਂ ਤੇ ਦਾਖ਼ਲਾ ਲੈਣ ਦਾ ਵਿਦਿਆਰਥੀਆਂ/ਵਿਦਿਆਰਥਣਾਂ ਲਈ ਬਹੁਤ ਵਧੀਆ ਮੌਕਾ ਹੈ ਸੋ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ।