Menu

ਤਰਨਤਾਰਨ ਮਾਈਨਿੰਗ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ ਦੀ ਮੰਗ ਲਈ ਜਾਵਾਂਗੇ ਹਾਈਕੋਰਟ-ਮਜੀਠੀਆ

ਚੰਡੀਗੜ੍ਹ, 29 ਸਤੰਬਰ: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਤਰਨ ਤਾਰਨ ਵਿਚ ਵੱਡੀ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਨੂੰ ਮਾਮਲੇ ‘ਚ ਆਪ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੇ ਜੀਜਾ ਨਿਸ਼ਾਨ ਸਿੰਘ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰ ਕੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਏ ਜਾਣ ਦੀ ਮੰਗ ਕਰੇਗੀ ਅਤੇ ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਮਾਇਨਿੰਗ ਮਾਫੀਆ ਤੇ ਗੈਂਗਸਟਰਾਂ ਦੀ ਕੀਤੀ ਪੁਸ਼ਤ ਪਨਾਹੀ ਦੇ ਬਦਲੇ ਇਕ ਚੰਗੇ ਅਫਸਰ ਦਾ ਤਬਾਦਲਾ ਕਰਨ ਦੀ ਨਿਖੇਧੀ ਕੀਤੀ।

ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਜਸਵਿੰਦਰ ਕੌਰ ਜਿਸਦੀ ਜ਼ਮੀਨ ’ਤੇ ਵੱਡੀ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਗਈ, ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਿਸ਼ਾਨ ਸਿੰਘ ਦੀ ਇਹ ਜੁੰਡਲੀ ਰਾਤ ਸ਼ੁਰੂ ਹੋਣ ’ਤੇ ਗੈਰ ਕਾਨੂੰਨੀ ਮਾਇਨਿੰਗ ਸ਼ੁਰੂ ਕਰਦੀਹੈ  ਜੋ ਸਵੇਰ ਹੋਣ ਤੱਕ ਜਾਰੀ ਰਹਿੰਦੀ ਹੈ। ਉਹਨਾਂ ਕਿਹਾ ਕਿ ਵਿਧਾਇਕ ਲਾਲਪੁਰਾ ਆਪ ਗੈਰ ਕਾਨੂੰਨੀ ਮਾਇਨਿੰਗ ਵਾਸਤੇ ਜਾਣ ਵਾਲੇ ਮਸ਼ੀਨਾਂ ਤੇ ਵਾਹਨਾਂ ਦੇ ਕਾਫਲੇ ਦੀ ਅਗਵਾਈ ਕਰਦੇ ਹਨ ਜਦੋਂ ਕਿ ਕਾਫਲੇ ਦੇਅਖੀਰ  ਵਿਚ ਉਹਨਾਂ ਦਾ ਸੁਰੱਖਿਆ ਵਾਹਨ ਚਲਦਾ ਹੈ।ਉਹਨਾਂ ਦੇ ਗੈਰ ਕਾਨੂੰਨੀ ਮਾਇਨਿੰਗ ਵਿਚ ਸ਼ਾਮਲ ਹੋਣ ਦੀ ਵੀਡੀਓ ਤੇ ਤਸਵੀਰਾਂ ਵਿਖਾਉਂਦਿਆਂ ਸਰਦਾਰ ਮਜੀਠੀਆ ਨੇ ਸਵਾਲ ਕੀਤਾ ਕਿ ਕੋਈ ਆਮ ਤੌਰ ’ਤੇ ਅਜਿਹੀ ਮਸ਼ੀਨਰੀ ਵਰਤਦਾ ਹੈ ? ਉਹਨਾਂ ਕਿਹਾਕਿ  ਨਿਸ਼ਾਨ ਸਿੰਘ ਤੇ ਉਹਨਾਂ ਦੀ ਜੁੰਡਨੀ ਵੱਡੀ ਪੱਧਰ ’ਤੇ ਪੋਕਲੇਨ ਮਸ਼ੀਨਾਂ, ਜੇ ਸੀ ਬੀ, ਟਰੈਕਟਰ ਟਰਾਲੀਆਂ ਆਦਿ ਦੀ ਮਾਲਕ ਹੈ। ਉਹਨਾਂ ਨੇ ਤਸਵੀਰਾਂ ਵਿਖਾ ਕੇ ਦੱਸਿਆ ਕਿ ਕਿਵੇਂ ਨਿਯ਼ਾਨ ਸਿੰਘ ਆਪ ਮੌਕੇ ’ਤੇ ਖੜ੍ਹੇ ਹੋ ਕੇ ਗੈਰ ਕਾਨੂੰਨੀ ਮਾਇਨਿੰਗ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਉਹ ਪੈਸੇ ਇਕੱਠੇ ਕਰਦੇ ਵੀ ਨਜ਼ਰ ਆਉਂਦੇ ਹਨ ਜਿਹਨਾਂ ਦੇ ਹੱਥ ਵਿਚ ਨੋਟਾਂ ਦੇ ਬੰਡਲ ਹਨ।

ਉਹਨਾਂ ਕਿਹਾ ਕਿ ਸੀ ਆਈ ਏ ਦੀ ਟੀਮ ਨੇ ਗੈਰ ਕਾਨੂੰਨੀ ਮਾਇਨਿੰਗ ਵਾਲੀ ਥਾਂ ’ਤੇ ਛਾਪੇਮਾਰੀ ਇਸ ਕਰ ਕੇ ਕੀਤੀ ਕਿਉਂਕਿ ਸਥਾਨਕ ਪੁਲਿਸ ਆਪ ਵਿਧਾਇਕ ਤੇ ਉਸਦੀ ਟੀਮ ਨਾਲ ਰਲੀ ਹੋਈ ਸੀ। ਉਹਨਾਂ ਕਿਹਾ ਕਿ ਜਿਹੜੇ ਵਾਹਨ ਗੈਰ ਕਾਨੂੰਨੀ ਮਾਇਨਿੰਗ ਵਿਚ ਵਰਤੇ ਗਏ, ਉਹਨਾਂ ਦੇ ਨੰਬਰ ਵੀ ਇਹਨਾਂ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਦਰਜ ਐਫ ਆਈ ਆਰ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਪਿੰਡ ਬਿਹਾਰੀਪੁਰ ਵਿਚ ਜ਼ਮੀਨ ਦੀ ਇਸ ਗਿਰੋਹ ਨੇ ਗੈਰ ਕਾਨੂੰਨੀ ਵਰਤੋਂ ਕੀਤੀ ਤੇ ਉਥੋਂ ਵੱਡੀ ਮਾਤਰਾ ਵਿਚ ਰੇਤਾ ਕੱਢਿਆ। ਉਹਨਾਂ ਇਹ ਵੀ ਦੱਸਿਆ ਕਿ ਮਾਇਨਿੰਗ ਇੰਸਪੈਕਟਰ ਨੇ ਨਿਸ਼ਾਨ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਵਰਤੀ ਜਾ ਰਹੀ ਮਸ਼ੀਨਰੀ 7 ਅਗਸਤ 2023 ਨੂੰ ਜ਼ਬਤ ਕਰ ਲਈਸੀ  ਜੋ ਬਾਅਦ ਵਿਚ ਸਰਕਾਰ ਦੇ ਦਬਾਅ ਹੇਠ ਛੱਡ ਦਿੱਤੀ ਗਈ।

ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਮਾਇਨਿੰਗ ਮਾਫੀਆ, ਭ੍ਰਿਸ਼ਟ ਲੋਕਾਂ ਤੇ ਗੈਂਗਸਟਰਾਂ ਨਾਲ ਖੜ੍ਹੇ ਹਨ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਗੈਰ ਕਾਨੂੰਨੀ ਮਾਇਨਿੰਗ ਸਮੇਤ ਇਹਨਾਂ ਗੈਰ ਕਾਨੂੰਨੀ ਕੰਮਾਂ ਦਾ ਪੈਸਾ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼, ਛਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਤੇ ਹੋਰ ਰਾਜਾਂ ਵਿਚ ਵਰਤਿਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਸਵਾਲ ਚੁੱਕੇ ਕਿ ਆਪ ਆਗੂਆਂ ਦੇ ਹਾਈ ਪ੍ਰੋਫਾਈਲ ਵਿਆਹਾਂ ਦਾ ਖਰਚ ਕੌਣ ਚੁੱਕ ਰਿਹਾ ਹੈ ?ਅਕਾਲੀ ਆਗੂ ਨੇ ਕਿਹਾ ਕਿ ਤਰਨ ਤਾਰਨ ਵਿਚ ਸਾਰੀ ਪੁਲਿਸ ਫੋਰਸ ਨੇ ਤਰਨ ਤਾਰਨ ਜ਼ਿਲ੍ਹਾ ਛੱਡਣ ਵੇਲੇ ਅਫਸਰ ਗੁਰਮੀਤ ਸਿੰਘ ਚੌਹਾਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਅਫਸਰ ਨੇ ਗੈਂਗਸਟਰ ਲੰਡਾ ਤੇ ਰਿੰਦਾ ਦੇ ਗਿਰੋਹਾਂ ਨੂੰ ਸਿੱਧਾ ਹੱਥ ਪਾਇਆ ਤੇ ਇਸ ਦਲੇਰੀ ਕਾਰਨ ਹੀ ਮੌਜੂਦਾ ਡੀ ਜੀ ਪੀ ਗੌਰਵ ਯਾਦਵ ਇਸਦੀ ਸੁਰੱਖਿਆ ਵਧਾਉਣ ਲਈ ਮਜਬੂਰ ਹੋਏ। ਉਹਨਾਂ ਕਿਹਾ ਕਿ ਅਜਿਹੇ ਚੰਗੇ ਅਫਸਰ ਨੂੰ ਭ੍ਰਿਸ਼ਟ ਆਪ ਆਗੂਆਂ ਦੀ ਖਾਤਰ ਬਲੀ ਦਾ ਬੱਕਰਾ ਕਿਵੇਂ ਬਣਾਇਆ ਜਾ ਸਕਦਾ ਹੈ ?

ਉਹਨਾਂ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਨਗੇ ਤੇ ਆਪ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਇਸ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਕੋਲੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਤਰਨ ਤਾਰਨ ਵਿਚ ਮਨਜਿੰਦਰ ਸਿੰਘ ਲਾਲਪੁਰਾ ਤੇ ਦਲਬੀਰ ਸਿੰਘ ਟੋਂਗ ਇਸ ਗਿਰੋਹ ਦੇ ਮੁਖੀ ਹਨ ਜਦੋਂ ਕਿ ਰੋਪੜ ਵਿਚ ਮੰਤਰੀ ਹਰਜੋਤ ਬੈਂਸ ਇਸ ਗਿਰੋਹ ਦੇ ਮੁਖੀ ਹਨ ਤੇ ਸੂਬੇ ਵਿਚ ਹੋਰ ਥਾਵਾਂ ’ਤੇ ਆਪ ਦੇ ਹੋਰ ਲੀਡਰ ਇਹ ਗੈਰ ਕਾਨੂੰਨੀ ਧੰਦਾ ਚਲਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਲੀਗਲ ਵਿੰਗ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਹਾਜ਼ਰ ਸਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans