Menu

ਸੁਰੱਖਿਆ ਦੇ ਸਖਤ ਇੰਤਜ਼ਾਮ ਖਵਚਾਲੇ ਸ਼ੁਰੂ ਹੋਵੇਗਾ ਭਾਰਤ ਅਤੇ ਆਸਟ੍ਰੇਲੀਆ ਦਾ ਵਨਡੇ ਮੈਚ

22 ਸਤੰਬਰ 2023-ਮੋਹਾਲੀ ਦੇ IS ਬਿੰਦਰਾ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਨਡੇ ਮੈਚ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ । ਇਸ ਵਿੱਚ ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਲਈ ਮੋਹਾਲੀ ਪੁਲਿਸ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ ਵੀ ਬੁਲਾਏ ਗਏ ਹਨ । ਮੋਹਾਲੀ ਪੁਲਿਸ ਨੇ ਕ੍ਰਿਕਟ ਮੈਚ ਦੌਰਾਨ ਸੁਰੱਖਿਆ ਸਬੰਧੀ ਕੋਈ ਦਿੱਕਤ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਹਨ।

ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੈਚ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਰੋਪੜ ਰੇਂਜ ਦੇ IG ਗੁਰਪ੍ਰੀਤ ਸਿੰਘ ਭੁੱਲਰ ਦੀ ਹੋਵੇਗੀ । ਉਨ੍ਹਾਂ ਦੇ ਨਿਰਦੇਸ਼ਾਂ ਤਹਿਤ ਮੋਹਾਲੀ ਦੇ SSP ਡਾਕਟਰ ਸੰਦੀਪ ਗਰਗ ਅਤੇ ਰੋਪੜ ਦੇ SSP ਵਿਵੇਕਸ਼ੀਲ ਸੋਨੀ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰਨਗੇ । ਇਸ ਵਿੱਚ ਸਟੇਡੀਅਮ ਦੇ ਅੰਦਰ ਡਾ. ਸੰਦੀਪ ਗਰਗ ਦੀ ਜ਼ਿੰਮੇਵਾਰੀ ਹੋਵੇਗੀ, ਜਦੋਂਕਿ ਵਿਵੇਕਸ਼ੀਲ ਸੋਨੀ ਸਟੇਡੀਅਮ ਦੇ ਬਾਹਰਲੇ ਖੇਤਰਾਂ ਵਿੱਚ ਤਾਇਨਾਤ ਰਹਿਣਗੇ।

ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਦੇਖਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੋਹਾਲੀ ਪ੍ਰਸ਼ਾਸਨ ਨੇ 10 ਥਾਵਾਂ ‘ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਵਿੱਚ ਸਭ ਤੋਂ ਵੱਡੀ ਪਾਰਕਿੰਗ ਸੈਕਟਰ-68 ਜੰਗਲਾਤ ਵਿਭਾਗ ਦੇ ਸਾਹਮਣੇ ਬਣਾਈ ਗਈ ਹੈ । ਇੱਥੇ ਕਰੀਬ 1000 ਗੱਡੀਆਂ ਦੀ ਪਾਰਕਿੰਗ ਦਾ ਪ੍ਰਬੰਧ ਹੈ। ਹਾਕੀ ਸਟੇਡੀਅਮ ਵਿੱਚ VIP ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਤੋਂ ਇਲਾਵਾ ਫੇਜ਼-8 ਵਿੱਚ ਵੀ ਪਾਰਕਿੰਗ ਦਾ ਪ੍ਰਬੰਧ ਹੈ। ਮੋਹਾਲੀ ਪ੍ਰਸ਼ਾਸਨ ਨੇ ਫੇਜ਼-9 ਵਿੱਚ PUDA ਬਿਲਡਿੰਗ ਦੇ ਸਾਹਮਣੇ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼-10 ਦੀ ਮਾਰਕੀਟ, ਫੇਜ਼-11 ਦੀ ਮਾਰਕੀਟ, YPS ਚੌਕ ਅਤੇ ਗੇਟ ਨੰਬਰ 6, 7, 8 ਅਤੇ 9 ਦੇ ਸਾਹਮਣੇ ਫੇਜ਼-9 ਵਿੱਚ ਖਾਲੀ ਗਰਾਊਂਡ ਵਿੱਚ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ।

ਦੱਸ ਦੇਈਏ ਕਿ ਕ੍ਰਿਕਟ ਮੈਚ ਦੌਰਾਨ ਫੇਜ਼-10 ਅਤੇ ਫੇਜ਼-11 ਦੇ ਲਾਈਟ ਪੁਆਇੰਟ, ਸੈਕਟਰ 49 ਅਤੇ 50 ਲਾਈਟ ਪੁਆਇੰਟ, ਫੇਜ਼ 8 ਅਤੇ ਫੇਜ਼-9 ਲਾਈਟ ਪੁਆਇੰਟ, NIPER ਬ੍ਰਿਜ ਲਾਈਟ ਪੁਆਇੰਟ, ਸੈਕਟਰ 68 ਗੋਗਾ ਮੈਡੀ ਦੇ ਨੇੜੇ ਟ੍ਰੈਫਿਕ ਦੀ ਸਮੱਸਿਆ ਹੋ ਸਕਦੀ ਹੈ । ਇਸ ਦੇ ਲਈ ਉੱਥੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ । ਪੰਜਾਬ ਦੇ ADGP ਲਾਅ ਐਂਡ ਆਰਡਰ ਅਤੇ ਅਰਪਿਤ ਸ਼ੁਕਲਾ ਨੇ ਕਿਹਾ ਕਿ ਮੈਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਪੁਲਿਸ ਨੇ ਇਸ ਲਈ ਠੋਸ ਪ੍ਰਬੰਧ ਕੀਤੇ ਹਨ । ਜੇਕਰ ਕੋਈ ਸ਼ਾਂਤੀ ਭੰਗ ਕਰਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖਤ ਕਾਰਵਾਈ ਕਰੇਗੀ।

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆਂ ਲੱਦਾਖ

2 ਦਸੰਬਰ 2023-ਸ਼ਨੀਵਾਰ ਸਵੇਰੇ ਲੱਦਾਖ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ…

ਸੋਨੇ ਤਸਕਰੀ ਕਰਨ ਵਾਲੇ ਵਿਦੇਸ਼ੀ…

2  ਦਸੰਬਰ 2023-ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ…

ਪੁਰਾਣੀ ਰੰਜਿਸ਼ ਦੇ ਚਲਦਿਆਂ ਸ਼ਰਾਬ…

2 ਦਸੰਬਰ 2023-ਹਰਿਆਣਾ ਦੇ ਹਿਸਾਰ ‘ਚ ਬਦਮਾਸ਼ਾਂ…

ਮੰਦਭਾਗੀ ਖਬਰ-ਚੰਗੇ ਭਵਿੱਖ ਦੀ ਆਸ…

2 ਦਸੰਬਰ 2023-ਪੰਜਾਬ ਦੀ ਧਰਤੀ ਤੋਂ ਹਰ…

Listen Live

Subscription Radio Punjab Today

ਮੰਦਭਾਗੀ ਖਬਰ-ਚੰਗੇ ਭਵਿੱਖ ਦੀ ਆਸ ਲਈ ਵਿਦੇਸ਼ਾਂ…

2 ਦਸੰਬਰ 2023-ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ।…

ਪੰਨੂ ਦੀ ਹਤਿਆ ਦੀ ਸਾਜ਼ਸ਼…

30 ਨਵੰਬਰ 2023: ਵਿਦੇਸ਼ ਮੰਤਰਾਲੇ ਨੇ ਅਮਰੀਕਾ…

ਇਕ ਹੋਰ ਮੰਦਭਾਗੀ ਖਬਰ ਕਪੂਰਥਲਾ…

30 ਨਵੰਬਰ 2023-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ…

ਅਮਰੀਕਾ ‘ਤੋਂ ਦੁਖਦਾਈ ਖਬਰ ਸੜਕ…

30 ਨਵੰਬਰ 2023-ਅਮਰੀਕਾ ‘ਤੋਂ ਦੁਖਦਾਈ ਖਬਰ ਸਾਹਮਣੇ…

Our Facebook

Social Counter

  • 36573 posts
  • 0 comments
  • 0 fans