Menu

ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਪਿਓ ਨੇ ਕੀਤਾ ਧੀ ਦਾ ਕਤਲ

ਮੋਗਾ-21 ਸਤੰਬਰ 2023-ਪਿੰਡ ਤਾਰੇਵਾਲਾ ਵਿਚ ਮੰਗਲਵਾਰ ਸ਼ਾਮ ਨੂੰ ਗੰਦੇ ਨਾਲੇ ਵਿਚੋਂ ਮਿਲੀ ਇੱਕ ਲੜਕੀ ਦੀ ਲਾਸ਼ ਦੀ ਪੁਲਿਸ ਨੇ ਸ਼ਨਾਖਤ ਕਰ ਲਈ ਹੈ। ਲੜਕੀ ਇਸੇ ਪਿੰਡ ਦੀ ਵਸਨੀਕ ਹੈ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਨੇ ਉਸ ਦੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਉਸ ਦਾ ਕਤਲ ਕਰ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਲਾਸ਼ ਨਾਲੇ ਵਿਚ ਸੁੱਟ ਦਿੱਤੀ ਸੀ।ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਪਿਤਾ ਨੇ ਕੁਝ ਦਿਨ ਪਹਿਲਾਂ ਥਾਣੇ ਵਿਚ ਆਪਣੀ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਦੋਸ਼ੀ ਪਿਤਾ ਨੇ ਕਿਹਾ ਸੀ ਕਿ ਬੇਟੀ ਕੰਮ ਲਈ ਘਰੋਂ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਚੜਿੱਕ ਥਾਣਾ ਇੰਚਾਰਜ ਪੂਰਨ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਰਮਨਦੀਪ ਕੌਰ (23) ਵਾਸੀ ਪਿੰਡ ਤਾਰੇਵਾਲਾ ਵਜੋਂ ਹੋਈ ਹੈ। ਉਹ ਆਪਣੇ ਘਰ ਤੋਂ 2 ਕਿਲੋਮੀਟਰ ਦੂਰ ਚੰਡੀਗੜ੍ਹ ਕਲੋਨੀ ਮੋਗਾ ਵਿਚ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਸੀ।

11 ਸਤੰਬਰ ਨੂੰ ਲਾਪਤਾ ਹੋਏ ਰਮਨਦੀਪ ਦੇ ਪਿਤਾ ਨੇ 16 ਸਤੰਬਰ ਨੂੰ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ ਕੰਮ ‘ਤੇ ਜਾਣ ਤੋਂ ਬਾਅਦ ਘਰ ਵਾਪਸ ਨਹੀਂ ਆਈ ਸੀ। ਬੇਟੀ ਦੀ ਭਾਲ ਕੀਤੀ, ਪਰ ਉਹ ਨਹੀਂ ਮਿਲੀ। ਉਹ ਕਿਸੇ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦਾ। ਲਾਸ਼ ਮਿਲਣ ਤੋਂ ਬਾਅਦ ਪਿਤਾ ਦੀਆਂ ਗੱਲਾਂ ‘ਤੇ ਸ਼ੱਕ ਹੋਇਆ ਕਿਉਂਕਿ ਲੜਕੀ ਦੀ ਲਾਸ਼ ਘਰ ਤੋਂ 200 ਮੀਟਰ ਦੂਰ ਮਿਲੀ ਸੀ ਅਤੇ ਉਹ ਕੰਮ ਲਈ 2 ਕਿਲੋਮੀਟਰ ਦੂਰ ਜਾਂਦੀ ਸੀ।  ਸ਼ੱਕ ਹੋਣ ‘ਤੇ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਅਪਣੀ ਲੜਕੀ ‘ਤੇ ਸ਼ੱਕ ਸੀ ਜਿਸ ਦੇ ਚੱਲਦਿਆਂ ਉਸ ਨੇ ਧੀ ਦਾ ਕਤਲ ਕਰ ਦਿੱਤਾ। ਐਸ ਪੀ ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਤਾ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ।  ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans