Menu

ਨਜਾਇਜ਼ ਮਾਇਨਿੰਗ ਕਰਨ ਵਾਲੇ ਤਿੰਨ ਟਰੈਕਟਰ ਟਰਾਲੀਆਂ ਤੇ ਇੱਕ ਜੇਸੀਬੀ ਦੇ ਡਰਾਈਵਰਾਂ/ਮਾਲਕਾਂ ਨੂੰ ਕੀਤਾ ਗ੍ਰਿਫ਼ਤਾਰ

ਫ਼ਾਜ਼ਿਲਕਾ, 20 ਸਤੰਬਰ- ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਕਪਤਾਨ ਪੁਲਿਸ ਸਡ. ਫ਼ਾਜ਼ਿਲਕਾ ਸ਼ੁਬੇਗ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਜਾਇਜ਼ ਮਾਇਨਿੰਗ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਜਦੋਂ ਮੁੱਖ ਅਫ਼ਸਰ ਥਾਣਾ ਸਦਰ ਫ਼ਾਜ਼ਿਲਕਾ ਇੰਸਪੈਕਟਰ ਬਲਜੀਤ ਸਿੰਘ ਨੂੰ ਮਿਤੀ 19 ਸਤੰਬਰ 2023 ਨੂੰ ਇਤਲਾਹ ਮਿਲੀ ਕਿ ਪਿੰਡ ਪੱਕਾ ਚਿਸ਼ਤੀ ਦੀ ਪੰਚਾਇਤੀ ਜ਼ਮੀਨ ਵਿੱਚੋ ਨਜਾਇਜ ਮਾਈਨਿੰਗ ਹੋ ਰਹੀ ਹੈ। ਜਿਸ ਬਾਰੇ ਮਾਇਨਿੰਗ ਵਿਭਾਗ ਫ਼ਾਜ਼ਿਲਕਾ ਨੂੰ ਇਤਲਾਹ ਦਿੱਤੀ ਗਈ।
ਇਤਲਾਹ ਮਿਲਣ ਤੇ ਮਾਈਨਿੰਗ ਵਿਭਾਗ ਫ਼ਾਜ਼ਿਲਕਾ ਇੰਸਪੈਕਟਰ ਲਵਿਸ਼ ਮਿੱਢਾ ਮੌਕੇ ‘ਤੇ ਪੁੱਜਿਆ ਤੇ ਉੱਥੋਂ ਇੱਕ ਜੇਸੀਬੀ 03 ਟਰੈਕਟਰ-ਟਰਾਲੀਆਂ ਜਿੰਨਾ ਵਿੱਚੋ ਇੱਕ ਟਰੈਕਟਰ ਟਰਾਲੀ ਮਹਿੰਦਰਾ ਅਰਜੁਨ ਨੰਬਰ ਪੀਬੀ-22-ਕੇ- 3710 ਜਿਸ ਦੀ ਟਰਾਲੀ ਮਿੱਟੀ ਨਾਲ ਭਰੀ ਹੋਈ ਅਤੇ ਇੱਕ ਟਰੈਕਟਰ ਟਰਾਲੀ ਮਹਿੰਦਰਾ ਅਰਜੁਨ ਨੰਬਰੀ ਪੀਬੀ- 05- ਡਬਲਯੂ-1319 ਅਤੇ ਇੱਕ ਟਰੈਕਟਰ ਟਰਾਲੀ ਮਹਿੰਦਰਾ 475 ਬਿਨਾਂ ਨੰਬਰੀ ਇਨ੍ਹਾਂ ਦੋਵਾਂ ਦੀਆਂ ਟਰਾਲੀਆਂ ਖਾਲੀ ਸਨ, ਨੂੰ ਕਬਜ਼ੇ ਵਿੱਚ ਲੈ ਕੇ ਮੁਕੱਦਮਾ ਨੰਬਰ 193 ਮਿਤੀ 19 ਸਤੰਬਰ 2023 ਅ/ਧ 379 ਭ:ਦ 21 ਮਾਇੰਨਗ ਐਕਟ (1975) ਤਹਿਤ ਥਾਣਾ ਸਦਰ ਫ਼ਾਜ਼ਿਲਕਾ ਬਰਖਿਲਾਫ ਨਾ-ਮਾਲੂਮ ਉਕਤ ਜੇਸੀਬੀ ਅਤੇ ਤਿੰਨੇ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ/ਮਾਲਕਾਂ ਦੇ ਦਰਜ ਰਜਿਸਟਰ ਕੀਤਾ ਗਿਆ।
ਦੋਰਾਨੇ ਤਫਤੀਸ਼ ਮਿਤੀ 19 ਸਤੰਬਰ 2023 ਨੂੰ ਮੁਕੱਦਮੇ ਵਿੱਚ ਜਸ਼ਨਪ੍ਰੀਤ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਪਿੰਡ ਪੱਕਾ ਚਿਸਤੀ, ਦਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਪ੍ਰੇਮ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ ਵਾਲਾ ਅਤੇ ਨਾਨਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੂਰ-ਮੁਹੰਮਦ ਨੂੰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਮਿਤੀ 20 ਸਤੰਬਰ 2023 ਨੂੰ ਦੋਰਾਨੇ ਤਫਤੀਸ਼  ਜੇਸੀਬੀ ਉਕਤ ਦੇ ਮਾਲਕ ਗੁਰਸੇਵਕ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁਠਿਆਂ ਵਾਲੀ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਜਿਸ ਦੇ ਖ਼ਿਲਾਫ਼ ਪਹਿਲਾਂ ਵੀ 4 ਮੁਕੱਦਮੇ ਨਜਾਇਜ ਮਾਈਨਿੰਗ ਕਰਨ ਸੰਬੰਧੀ ਦਰਜ ਹਨ। ਗੁਰਸੇਵਕ ਸਿੰਘ ਦੇ ਭਰਾ ਗੁਲਾਬ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁੱਠਿਆਂ ਵਾਲੀ ਦੇ ਖਿਲਾਫ ਵੀ 12 ਮੁਕੱਦਮੇ ਦਰਜ ਹਨ ਜਿਨਾ ਵਿੱਚੋਂ 10 ਮੁਕੱਦਮੇ ਨਜਾਇਜ ਮਾਈਨਿੰਗ ਕਰਨ ਸੰਬੰਧੀ ਦਰਜ ਰਜਿਸਟਰ ਹਨ ਅਤੇ ਇਸ ਦੇ ਤੀਜੇ ਭਾਈ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁੱਠਿਆਂ ਵਾਲੀ ਦੇ ਖ਼ਿਲਾਫ਼ 8 ਮੁਕੱਦਮੇ ਦਰਜ ਹਨ ਜਿਨਾ ਵਿੱਚੋਂ 6 ਮੁਕੱਦਮੇ ਨਜਾਇਜ਼ ਮਾਈਨਿੰਗ ਕਰਨ ਸੰਬੰਧੀ ਦਰਜ ਰਜਿਸਟਰ ਹਨ। ਮੁੱਕਦਮਾ ਉਕਤ ਦੀ ਤਫਤੀਸ਼ ਜਾਰੀ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans