19 ਸਤੰਬਰ 2023-ਜੇਕਰ ਤੁਸੀਂ ਵੀ ਟਵਿੱਟਰ ਦੇ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਏਲੋਨ ਮਸਕ ਨੇ ਕਿਹਾ ਕਿ ਐਕਸ ਦੇ ਯੂਜਰਸ ਤੋਂ ਹਰ ਮਹੀਨੇ ਘੱਟੋ-ਘੱਟ ਰਕਮ ਲਈ ਜਾਵੇਗੀ।ਏਲੋਨ ਮਸਕ ਨੇ ਇਹ ਜਾਣਕਾਰੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੋਂ ਇਕ ਇੰਟਰਵਿਊ ਵਿਚ ਕਹੀ ਹੈ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਯੂਜਰਸ ਤੋਂ ਐਕਸ ਦਾ ਇਸਤੇਮਾਲ ਕਰਨ ਲਈ ਹਰ ਮਹੀਨੇ ਕਿੰਨੇ ਪੈਸੇ ਲਏ ਜਾਣਗੇ।ਏਲੋਨ ਮਸਕ ਨੇ ਯਹੂਦੀ ਵਿਰੋਧੀ ਭਾਵਨਾ ਦੇ ਦੋਸ਼ਾਂ ਖਿਲਾਫ ਦ੍ਰਿੜ੍ਹਤਾ ਨਾਲ ਆਪਣਾ ਬਚਾਅ ਕਰਦੇ ਹੋਏ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸਪੱਸ਼ਟ ਤੌਰ ‘ਤੇ ਮੈਂ ਯਹੂਦੀ ਵਿਰੋਧੀ ਭਾਵਨਾ ਦੇ ਖਿਲਾਫ ਹਾਂ। ਮੈਂ ਨਫਰਤ ਤੇ ਸੰਘਰਸ਼ ਨੂੰ ਬੜ੍ਹਾਵਾ ਦੇਣ ਵਾਲੀ ਕਿਸੇ ਵੀ ਚੀਜ਼ ਦੇ ਖਿਲਾਫ ਹਾਂ।
ਮਸਕ ਦਾ ਯਹੂਦੀ ਨਾਗਰਿਕ ਅਧਿਕਾਰ ਸਮੂਹ ਐਂਟੀ ਡਿਫੇਮੇਸ਼ਨ ਲੀਗ ਦੇ ਨਾਲ ਵਿਵਾਦ ਵਧਦਾ ਜਾ ਰਿਹਾ ਹੈ। ਜਿਸ ‘ਤੇ ਉਨ੍ਹਾਂ ਨੇ ਐਕਸ ਦੇ ਵਿਗਿਆਪਨ ਮਾਲੀਏ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਹੈ। ਮਸਕ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਏਡੀਐੱਲ ‘ਤੇ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਸੀ ਤੇ ਉਨ੍ਹਾਂ ਐਕਸ ਪੋਸਟ ਨੂੰ ਲਾਈਕ ਕੀਤਾ ਸੀ ਜਿਨ੍ਹਾਂ ਵਿਚ ਬੈਂਥਐਡੀਐੱਲ ਹੈਸ਼ਟੈਗ ਦਾ ਇਸਤੇਮਾਲ ਕੀਤਾ ਗਿਆ ਸੀ।ਨੇਤਨਿਯਾਹੂ ਨਾਲ ਗੱਲਬਾਤ ਦੌਰਾਨ ਮਸਕ ਨੇ ਕਿਹਾ ਕਿ ਐਕਸ ਦੇ ਮੌਜੂਦਾ ਵਿਚ 550 ਮਿਲੀਅਨ ਮਾਸਿਕ ਯੂਜਰਸ ਹਨ ਜੋ ਰੋਜ਼ਾਨਾ 100-200 ਮਿਲੀਅਨ ਪੋਸਟ ਪੈਦਾ ਕਰਦੇ ਹਨ ਤੇ ਇਨ੍ਹਾਂ ਵਿਚੋਂ ਕੁਝ ਬਾਟਸ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਨਿਪਟਣ ਲਈ ਹਰ ਮਹੀਨੇ ਕੁਝ ਰਕਮ ਲਈ ਜਾਵੇਗੀ। ਦੱਸ ਦੇਈਏ ਕਿ ਏਲੋਨ ਮਸਕ ਪਹਿਲਾਂ ਤੋਂ ਹੀ ਬਲਿਊ ਟਿਕ ਲਈ ਯੂਜਰਸ ਤੋਂ ਪੈਸੇ ਲੈ ਰਹੇ ਹਨ।ਏਲੋਨ ਮਸਕ ਨੇ ਐਕਸ ਤੋਂ ਕਮਾਈ ਲਈ ਬਲਿਊ ਟਿਕ ਨੂੰ ਜ਼ਰੂਰੀ ਕੀਤਾ ਹੈ।