ਬਠਿੰਡਾ, 19 ਸਤੰਬਰ (ਵੀਰਪਾਲ ਕੌਰ)-ਸ਼ਹੀਦ ਜਰਨੈਲ ਸਿੰਘ ਰਾਠੌੜ ਦੀ ਬਰਸੀ ਮੌਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ ਬਠਿੰਡਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਦਿਨ ਸ਼ਹੀਦ ਜਰਨੈਲ ਸਿੰਘ ਰਾਠੌੜ ਜੰਮੂ ਕਸ਼ਮੀਰ ਵਿਖੇ ਆਤੰਕਵਾਦੀਆਂ ਨਾਲ ਟਾਕਰਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬਰਸੀ ਮੌਕੇ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਡੀ.ਐਸ.ਪੀ. ਕੁਲਦੀਪ ਸਿੰਘ ਬਰਾੜ ਅਤੇ ਏ ਐਸ.ਆਈ ਜਸਪਾਲ ਸਿੰਘ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਦੀ ਸ਼ੁਰੂਆਤ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਕੀਤੀ ਗਈ। ਇਸ ਕੈਂਪ ਵਿੱਚ 45 ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਡਾ. ਮੌਹਿਤ ਮਧੁਕਰ ਦੀ ਰਹਿਨੁਮਾਈ ਹੇਠ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਤੋਂ ਬਲੱਡ ਟੀਮ ਬਲੱਡ ਯੂਨਿਟਾਂ ਇਕੱਤਰ ਕਰਨ ਲਈ ਪਹੁੰਚੀ। ਇਸ ਕੈਂਪ ਵਿੱਚ ਖੂਨਦਾਨ ਕਰਨ ਲਈ ਮਰਦਾਂ, ਔਰਤਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਉਤਸ਼ਾਹ ਵਿਖਾਇਆ ਗਿਆ। ਜੈਨੀ ਸੰਤ ਸ੍ਰੀ ਅਮਨਮੁਨੀ ਵੱਲੋਂ ਖੂਨਦਾਨੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ। ਸਟੈਜ ਦੀ ਕਮਾਂਡ ਕੁਲਦੀਪ ਢੀਗਰਾ ਵੱਲੋਂ ਨਿਭਾਈ ਗਈ। ਐਚ.ਡੀ.ਐਫ.ਸੀ. ਬੈਕ ਤੋਂ ਵਿਸ਼ਾਲ ਅਰੌੜਾ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਇਸ ਉਪਰੰਤ ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਰੈਡ ਕਰਾਸ ਤੋਂ ਟ੍ਰੇਨਰ ਨਰੇਸ਼ ਕੁਮਾਰ ਪਠਾਨੀਆਂ, ਥੈਲੂਸੀਮੀਆਂ ਦੀ ਟੀਮ ਗੁਲਾਬ ਸ਼ਰਮਾ, ਆਸ ਵੈਲਫੇਅਰ ਸੁਸਾਇਟੀ ਤੋਂ ਸੁਰਿੰਦਰ ਸਿੰਘ ਮਾਨ, ਸੰਜੇ ਰਾਜਪੂਤ, ਯੋਗ ਟੀਚਰ ਵੰਦਨਾ ਅਰੌੜਾ, ਸਾਕਸੀ, ਸਿਖਾ, ਪਰਮਾਰਥ ਸੇਵਾ ਆਸ਼ਰਮ ਤੋਂ ਦਿਨੇਸ਼ ਰਿਸੀ, ਆਸ਼ੂ ਬਾਂਸਲ, ਸਮਾਜਸੇਵੀ ਰਾਕੇਸ਼ ਨਰੂਲਾ, ਰਿਟਾ. ਐਕਸ ਸੀ ਐਨ. ਬਲਵਿੰਦਰ ਸਿੰਘ, ਸੁਪਰਡੈਟ ਹਰਬੰਸ ਲਾਲ, ਸੁਸਾਇਟੀ ਮੈਂਬਰ ਪੰਜਾਬ ਪੁਲਿਸ ਪਰਵਿੰਦਰ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ ਐਫ.ਸੀ.ਆਈ., ਗੁਰਮੁੱਖ ਸਿੰਘ, ਗੁਰਮੀਤ ਸਿੰਘ ਗਾਲਾ, ਦੀਪਇੰਦਰ ਸਿੰਘ, ਕੇਵਲ ਸਮੀਰੀਆ, ਭਾਰਤ, ਗੁਰਪ੍ਰੀਤ ਸਿੰਘ ਖਾਲਸਾ, ਅਮਨ ਸੰਧੂ, ਸੁਰਿੰਦਰਪਾਲ ਸਿੰਘ, ਸੰਜੀਵ ਕੁਮਾਰ, ਇਕਬਾਲ ਸਿੰਘ ਵਿਸ਼ਾਲ ਨਗਰ, ਜਤਿੰਦਰ ਕੁਮਾਰ, ਅਗਰਵਾਲ ਬਰਤਨ ਵਾਲੇ, ਰਮੇਸ਼ ਟੈਟ ਵਾਲਾ, ਡਾ. ਗੁਲਾਬ ਸਿੰਘ, ਡਾ. ਹਰਵਿੰਦਰ ਸਿੰਘ, ਜਗਮੀਤ ਸਿੰਘ, ਸੁਰਜੀਤ ਸਿੰਘ ਮੈਡੀਕਲ ਵਾਲੇ, ਮਨਪ੍ਰੀਤ ਸਿੰਘ ਢੱਲਾ, ਟੀਚਰ ਬਲਕਰਨ ਸਿੰਘ, ਚੰਦਰ ਕਿਸ਼ੋਰ ਅਤੇ ਇਵਨਿੰਗ ਸਕੂਲ ਦੇ ਬੱਚੇ ਆਦਿ ਮੌਜੂਦ ਸਨ।