Menu

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸਦਾ ਪਤੀ ਗ੍ਰਿਫ਼ਤਾਰ

ਗਹਿਰੀ ਨੇ ਆਪਣੀ ਜਾਇਦਾਦ ਨਾਲੋਂ 171.68% ਵੱਧ ਆਮਦਨ ਇਕੱਠੀ ਕੀਤੀ
ਚੰਡੀਗੜ੍ਹ, 18 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਗਹਿਰੀ ਵਾਸੀ ਪਿੰਡ ਸ਼ਕੂਰ, ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕਾ ਨੇ ਆਪਣੇ ਪਤੀ ਦੀ ਮਿਲੀਭੁਗਤ ਨਾਲ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਆਮਦਨੀ ਦੇ ਜਾਣੂੰ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਂਚ ਲਈ ਮਿਥੀ ਮਿਆਦ ਦੇ ਦੌਰਾਨ, ਸਾਰੇ ਸਰੋਤਾਂ ਤੋਂ ਉਸਦੀ ਕੁੱਲ ਆਮਦਨ 1,65,34,053 ਰੁਪਏ ਸੀ, ਜਦੋਂ ਕਿ ਉਸੇ ਸਮੇਂ ਦੌਰਾਨ ਉਸਦੇ ਕੁੱਲ ਖਰਚੇ 4,49,19,831 ਰੁਪਏ ਸਨ। ਸਿੱਟੇ ਵਜੋਂ, ਉਨ੍ਹਾਂ ਨੇ 2,83,85,778.41 ਰੁਪਏ ਵੱਧ ਖਰਚੇ, ਜੋ ਕਿ 171.68% ਫੀਸਦ ਵਜੋਂ ਅਸਪਸ਼ਟ ਵਾਧੇ ਨੂੰ ਦਰਸਾਉਂਦਾ ਹੈ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਫ਼ਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ ਬਾਅਦ ਜਸਟਿਨ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ ਕਈ ਸਖ਼ਤ ਕਦਮਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Listen Live

Subscription Radio Punjab Today

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ ਬਾਅਦ ਜਸਟਿਨ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ ਕਈ ਸਖ਼ਤ ਕਦਮਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

ਕੈਨੇਡਾ ‘ਚ ਇਕ ਹੋਰ ਪੰਜਾਬੀ…

21 ਸਤੰਬਰ 2023-ਕੈਨੇਡਾ ‘ਤੋਂ  ਇਕ ਹੋਰ ਮੰਦਭਾਗੀ…

Our Facebook

Social Counter

  • 35889 posts
  • 0 comments
  • 0 fans