ਬਠਿੰਡਾ, 18 ਸਤੰਬਰ (ਨਵਰੀਤ ਚੌਧਰੀ) : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਜਾਰੀ ਹੁਕਮਾਂ ਅਨੁਸਾਰ ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਿਤੀ 19 ਸਤੰਬਰ 2023 ਨੂੰ ਸਵੰਤਸਰੀ ਦਿਵਸ (ਜੀਵ ਦਯਾ ਦਿਵਸ) ਮਨਾਇਆ ਜਾ ਰਿਹਾ ਹੈ। ਹੁਕਮਾਂ ਅਨੁਸਾਰ ਇਹ ਤਿਉਹਾਰ ਜੈਨ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆਂ ਹੋਣ ਕਾਰਨ ਜ਼ਿਲ੍ਹੇ ‘ਚ ਮਿਤੀ 19 ਸਤੰਬਰ ਨੂੰ ਮਾਸ, ਮੀਟ ਅਤੇ ਅੰਡਾ ਨਾਲ ਸਬੰਧਤ ਚੀਜ਼ਾਂ ਨੂੰ ਵੇਚਣ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਇਹ ਤਿਉਹਾਰ ਪੂਰੇ ਅਮਨ-ਅਮਾਨ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਇਆ ਜਾ ਸਕੇ।