Menu

ਲੰਡਨ – ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ‘ਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਸਜ਼ਾ ਸੁਣਾਈ

18 ਸਤੰਬਰ 2023-ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਲੰਡਨ ਵਿਚ ਸਜ਼ਾ ਸੁਣਾਈ ਗਈ ਹੈ। 11 ਭਾਰਤੀਆਂ ਵਿਚ 2 ਔਰਤਾਂ ਵੀ ਸ਼ਾਮਲ ਹਨ। ਦਰਅਸਲ, ਇੰਗਲੈਂਡ ਦੀ ਰਾਸ਼ਟਰੀ ਅਪਰਾਧ ਏਜੰਸੀ NCA ਵੱਲੋਂ ਕੀਤੀ ਗਈ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਉਹਨਾਂ ਨੇ 2017 ਤੋਂ 2019 ਦਰਮਿਆਨ ਦੁਬਈ ਅਤੇ ਯੂਏਈ ਦੀਆਂ ਕਈ ਯਾਤਰਾਵਾਂ ਕਰਕੇ ਬ੍ਰਿਟੇਨ ਤੋਂ ਲਗਭਗ 70 ਮਿਲੀਅਨ ਪੌਂਡ (720 ਕਰੋੜ ਰੁਪਏ) ਦੀ ਤਸਕਰੀ ਕੀਤੀ ਸੀ। ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਕਿਸੇ ਨਾ ਕਿਸੇ ਰੂਪ ਵਿਚ ਭਾਰਤੀ ਮੰਨੇ ਜਾ ਰਹੇ ਹਨ। ਜਿਸ ਵਿਚ ਕਈਆਂ ਨੇ ਕੁਝ ਸਮਾਂ ਪਹਿਲਾਂ ਭਾਰਤ ਛੱਡ ਦਿੱਤਾ ਅਤੇ ਕਈ ਛੋਟੇ ਦੇਸ਼ਾਂ ਵਿਚ ਜਾ ਕੇ ਵੱਸ ਗਏ। NCA ਅਫ਼ਸਰਾਂ ਦਾ ਮੰਨਣਾ ਹੈ ਕਿ ਪੈਸਾ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਤਸ਼ੱਦਦ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਦਾ ਕੀਤਾ ਗਿਆ ਸੀ। ਏਜੰਸੀ ਨੇ ਬ੍ਰਿਟੇਨ ਦੇ ਇਕ ਕੋਰੀਅਰ ਤੋਂ ਕਰੀਬ ਡੇਢ ਲੱਖ ਪੌਂਡ ਜ਼ਬਤ ਕੀਤੇ ਸਨ। ਜਿਸ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਦੀ ਪਛਾਣ ਸਾਹਮਣੇ ਆਈ।

NCA ਅਫ਼ਸਰਾਂ ਨੇ OCG ਦੇ ਮੈਂਬਰਾਂ ਦੀ ਇੱਕ ਸਾਜ਼ਿਸ਼ ਦਾ ਵੀ ਪਰਦਾਫਾਸ਼ ਕੀਤਾ ਸੀ ਜਿਸ ਵਿਚ 2019 ਵਿਚ ਟਾਇਰ ਲੈ ਕੇ ਜਾ ਰਹੀ ਇੱਕ ਵੈਨ ਦੇ ਪਿੱਛੇ ਪੰਜ ਬੱਚਿਆਂ ਅਤੇ ਇੱਕ ਗਰਭਵਤੀ ਔਰਤ ਸਮੇਤ 17 ਪ੍ਰਵਾਸੀਆਂ ਨੂੰ ਯੂਕੇ ਵਿਚ ਤਸਕਰੀ ਕਰਨ ਦੀ ਸਾਜਿਸ਼ ਸੀ। ਵੈਨ ਨੂੰ ਡੱਚ ਪੁਲਿਸ ਦੁਆਰਾ ਰੋਕਿਆ ਗਿਆ ਸੀ, ਜੋ ਕਿ ਹੁੱਕ ਆਫ਼ ਹਾਲੈਂਡ ਵਿਚ ਕਿਸ਼ਤੀ ਤੱਕ ਪਹੁੰਚਣ ਤੋਂ ਪਹਿਲਾਂ NCA ਦੇ ਨਾਲ ਕੰਮ ਕਰ ਰਹੇ ਸਨ। ਅਧਿਕਾਰੀਆਂ ਨੇ ਕਈ ਹਫ਼ਤਿਆਂ ਦੀ ਨਿਗਰਾਨੀ, ਸੰਚਾਰ ਅਤੇ ਫਲਾਈਟ ਡੇਟਾ ਵਿਸ਼ਲੇਸ਼ਣ ਤੋਂ ਬਾਅਦ ਨਵੰਬਰ 2019 ਵਿੱਚ ਗ੍ਰਿਫਤਾਰੀਆਂ ਕਰਨ ਲਈ ਅੱਗੇ ਵਧੇ। ਗੈਂਗ ਦੇ ਸਰਗਨਾ ਚਰਨ ਸਿੰਘ (44) ਵਾਸੀ ਹੌਂਸਲੋ, ਜੋ ਕਿ ਵੈਸਟ ਲੰਡਨ ਦੇ ਰਹਿਣ ਵਾਲੇ ਹਨ, ਨੂੰ ਸਵੇਰੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਾਂਚਕਰਤਾ ਇਹ ਸਾਬਤ ਕਰਨ ਵਿਚ ਕਾਮਯਾਬ ਰਹੇ ਕਿ ਸਿੰਘ ਪਹਿਲਾਂ ਯੂਏਈ ਦਾ ਵਸਨੀਕ ਸੀ। ਮੁਲਜ਼ਮ ਆਪਣੇ ਗਰੋਹ ਦੇ ਹੋਰ ਮੈਂਬਰਾਂ ਦੇ ਦੁਬਈ ਜਾਣ ਦਾ ਪ੍ਰਬੰਧ ਕਰਦਾ ਸੀ। ਜਿਸ ਨਾਲ ਉਹ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਏਜੰਸੀ ਨੇ ਮੁਲਜ਼ਮਾਂ ਦੇ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਪੈਸਾ ਕਿੱਥੇ ਗਿਆ ਅਤੇ ਕਦੋਂ ਭੇਜਿਆ ਗਿਆ। ਇਸ ਤੋਂ ਪਤਾ ਲੱਗਿਆ ਹੈ ਕਿ ਕੇਵਲ 2017 ਦੌਰਾਨ ਹੀ ਸਿੰਘ ਅਤੇ ਉਨ੍ਹਾਂ ਦੇ ਕੋਰੀਅਰਾਂ ਦੁਆਰਾ ਦੁਬਈ ਦੀਆਂ ਘੱਟੋ-ਘੱਟ 58 ਯਾਤਰਾਵਾਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਜਨਵਰੀ 2023 ਤੋਂ ਸ਼ੁਰੂ ਹੋਣ ਵਾਲੇ ਕਰੌਇਡਨ ਕ੍ਰਾਊਨ ਕੋਰਟ ਵਿਚ ਦੋ ਮੁਕੱਦਮਿਆਂ ਵਿਚ 16 ਲੋਕਾਂ ਨੂੰ ਚਾਰਜ ਕੀਤਾ ਗਿਆ ਅਤੇ ਮੁਕੱਦਮਾ ਚਲਾਇਆ ਗਿਆ। ਅਪ੍ਰੈਲ ਵਿਚ ਸਮਾਪਤ ਹੋਏ ਪਹਿਲੇ ਮੁਕੱਦਮੇ ਵਿਚ ਸਿੰਘ ਸਮੇਤ ਛੇ ਲੋਕਾਂ ਨੂੰ ਮਨੀ ਲਾਂਡਰਿੰਗ ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ।ਕ੍ਰੋਏਡਨ ਕ੍ਰਾਊਨ ਕੋਰਟ ‘ਚ ਤਿੰਨ ਦਿਨਾਂ ਦੀ ਸਜ਼ਾ ਦੀ ਸੁਣਵਾਈ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਜਿਸ ਵਿਚ ਚਰਨ ਸਿੰਘ ਨੂੰ ਸਾਢੇ 12 ਸਾਲ ਦੀ ਕੈਦ ਹੋਈ ਸੀ। ਉਸ ਦੇ ਸੱਜੇ ਹੱਥ ਵਾਲੇ ਵਲਜੀਤ ਸਿੰਘ ਨੂੰ 11 ਸਾਲ, ਭਰੋਸੇਮੰਦ ਲੈਫਟੀਨੈਂਟ ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਲੋਕਾਂ ਦੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਮਿਲੀ ਹੈ।

ਸਮੂਹ ਦੇ ਬਾਕੀ 15 ਮੈਂਬਰਾਂ ਨੂੰ ਨੌਂ ਸਾਲ ਤੋਂ 11 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।  NCA ਦੇ ਸੀਨੀਅਰ ਜਾਂਚ ਅਧਿਕਾਰੀ ਕ੍ਰਿਸ ਹਿੱਲ ਨੇ ਕਿਹਾ- ਚਰਨ ਸਿੰਘ ਨੇ ਮਨੀ ਲਾਂਡਰਿੰਗ ਰਾਹੀਂ ਬਰਤਾਨੀਆ ਤੋਂ ਲੱਖਾਂ ਪੌਂਡ ਬਾਹਰ ਕੱਢੇ ਸਨ। NCA ਨੇ ਉਸ ਦੀਆਂ ਗਤੀਵਿਧੀਆਂ ਦੀ ਲੰਮੀ ਅਤੇ ਗੁੰਝਲਦਾਰ ਜਾਂਚ ਕੀਤੀ। 2-ਸਾਲਾਂ ਦੀ ਮਿਆਦ ਵਿਚ ਅਸੀਂ ਮਨੀ ਲਾਂਡਰਿੰਗ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਵਿਚ ਉਹਨਾਂ ਦੀ ਸ਼ਮੂਲੀਅਤ ਦੇ ਸਬੂਤ ਪ੍ਰਦਾਨ ਕਰਨ ਦੇ ਯੋਗ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। Nexus ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ 90 ਤੋਂ ਵੱਧ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ।

ਵੱਡਾ ਹਾਦਸਾ, ਸੰਸਕਾਰ ‘ਚ ਸ਼ਾਮਲ ਹੋਣ ਗਏ…

ਯੂਪੀ : ਯੂਪੀ ਦੇ ਸੀਤਾਪੁਰ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਤਾਬੋਰ ਪੁਲਿਸ ਸਟੇਸ਼ਨ ਖੇਤਰ ਵਿੱਚ, ਇੱਕ…

ਜ਼ਮੀਨੀ ਵਿਆਦ ਦੇ ਚਲਦਿਆਂ ਭਾਜਪਾ…

ਸੋਨੀਪਤ, (ਹਰਿਆਣਾ), 15 ਮਾਰਚ- ਹਰਿਆਣਾ ਦੇ ਸੋਨੀਪਤ…

ਯੂਪੀ ਏਟੀਐਸ ਨੇ ਆਰਡਨੈਂਸ ਫੈਕਟਰੀ…

14 ਮਾਰਚ 2025- : ਯੂਪੀ ਏਟੀਐਸ ਦੀ…

ਗੁਜਰਾਤ ਦੇ ਰਾਜਕੋਟ ਵਿੱਚ ਇੱਕ…

 ਗੁਜਰਾਤ, 14 ਮਾਰਚ-ਗੁਜਰਾਤ  ਰਾਜਕੋਟ ਸ਼ਹਿਰ ਵਿੱਚ ਸ਼ੁੱਕਰਵਾਰ…

Listen Live

Subscription Radio Punjab Today

Subscription For Radio Punjab Today

ਕੈਨੇਡਾ ਦੇ 24ਵੇਂ PM ਬਣੇ ਮਾਰਕ ਕਾਰਨੀ,…

ਕੈਨੇਡਾ:  ਮਾਰਕ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ…

ਪਾਕਿਸਤਾਨ ‘ਚ ਹਾਈਜੈਕ ਕੀਤੀ ਗਈ…

12 ਮਾਰਚ 2025-ਬਲੋਚ ਲਿਬਰੇਸ਼ਨ ਆਰਮੀ (BLA) ਨੇ…

ਪਾਕਿਸਤਾਨ ‘ਚ ਬਲੋਚ ਲਿਬਰੇਸ਼ਨ ਆਰਮੀ…

ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ…

ਲਲਿਤ ਮੋਦੀ ਨੂੰ ਵੱਡਾ ਝਟਕਾ…

10 ਮਾਰਚ2025:  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ…

Our Facebook

Social Counter

  • 46248 posts
  • 0 comments
  • 0 fans