Menu

ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ-ਕੈਲੀਫੋਰਨੀਆ ‘ਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ ਸਿੱਖ

18 ਸਤੰਬਰ 2023 ਵਿਦੇਸ਼ ਵਿਚ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ। 14 ਸਤੰਬਰ 2023 ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆ ਸਟੇਟ ਸੈਨੇਟ ਵਿਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ‘ਤੇ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਬਿੱਲ ਤਹਿਤ ਜਲਦੀ ਹੀ ਸਿੱਖ ਦਸਤਾਰ ਅਤੇ ਦੁਮਾਲਾ ਸਜਾ ਕੇ ਕੈਲੀਫੋਰਨੀਆ ਸਟੇਟ ਵਿਚ ਕਾਨੂੰਨੀ ਤੌਰ ‘ਤੇ ਮੋਟਰਸਾਈਕਲ ਚਲਾ ਸਕਣਗੇ। ਬਿੱਲ SB-847 ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ।

ਇਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾ ਬਿੱਲ SB-847 ਨੂੰ ਬਹੁਤ ਸਾਰੀਆਂ ਸਟੇਟ ਕਮੇਟੀਆਂ, ਸੈਨੇਟ ਫਲੌਰ, ਅਸੈਂਬਲੀ ਫਲੌਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿੱਲ SB-847 ਨੂੰ ਹਰ ਇੱਕ ਪੜਾਅ ਵਿਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ ਹੈ।  ਅਮਰੀਕਾ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਇਤਿਹਾਸ ਵਿਚ ਪਹਿਲੀ ਵਾਰ ਸਿੱਖਾਂ ਨੂੰ ਅਮਰੀਕਾ ਦੀ ਕਿਸੇ ਸਟੇਟ ਵਿਚ ਕਾਨੂੰਨੀ ਤੌਰ ‘ਤੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲਣ ਜਾ ਰਿਹਾ ਹੈ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35893 posts
  • 0 comments
  • 0 fans