Menu

ਪਿੰਡਾਂ ਅਤੇ ਸਕੂਲਾਂ ਵਿਚ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਫੈਲਾਉਣ ਦੀਆਂ ਗਤੀਵਿਧੀਆਂ ਜਾਰੀ

18, ਸਤੰਬਰ – ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸੰਬੰਧੀ ਮੁੱਖ ਖੇਤੀਬਾੜੀ ਅਫ਼ਸਰ, ਫ਼ਾਜ਼ਿਲਕਾ ਡਾ. ਗੁਮਰੀਮਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫ਼ਸਰ, ਫ਼ਾਜ਼ਿਲਕਾ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਫ਼ਾਜ਼ਿਲਕਾ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਖੇਤੀਬਾੜੀ ਵਿਕਾਸ ਅਫ਼ਸਰ  ਸ਼ਿਫਾਲੀ ਕੰਬੋਜ ਵੱਲੋਂ ਪਿੰਡ ਸੈਦੋ ਕੇ ਉੱਤੜ ਉਰਫ ਚਾਂਦਮਾਰੀ ਅਤੇ ਓਝਾਵਾਲੀ ਵਿਖੇ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਇਸ ਪਿੰਡ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਨੂੰ ਸਹੁੰ ਵੀ ਚੁੱਕਵਾਈ ਗਈ। ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਖੇਤਾ ਵਿੱਚ ਜਜਬ ਕਰਨ ਸੰਬੰਧੀ ਵੱਖ-ਵੱਖ ਤਰੀਕੇ/ਮਸ਼ੀਨਾ (ਹੈਪ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ) ਅਤੇ ਖੇਤਾਂ ਤੋਂ ਬਾਹਰ (ਬੇਲਰ/ਰੈਕ) ਪਰਾਲੀ ਦੀਆਂ ਗੱਠਾਂ ਬਣਾਉਣ ਸੰਬੰਧੀ ਵਿਸਥਾਰਪੂਰਵਕ ਜਾਣੂੰ ਕਰਵਾਇਆ ਗਿਆ ਅਤੇ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂੰ ਕਰਵਾਇਆ।

ਉਨ੍ਹਾਂ ਦੱਸਿਆ ਕਿ 10 ਕੁੰਇਟਲ ਪਰਾਲੀ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿਲੋ ਨਾਇਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ ਅਤੇ 1.2 ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ ਅਤੇ ਅਜੇਹੇ ਤੱਤ ਨਸਟ ਹੋਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਾਇਆ ਦੇਵੀ ਸ਼ਰਮਾ, ਖੇਤੀਬਾੜੀ ਉਪਨਿਰੀਖਕ ਵੱਲੋਂ ਕਿਸਾਨਾਂ ਨੂੰ ਮਹਿਕਮੇ ਦੀਆਂ ਸਕੀਮਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ…

ਚੰਡੀਗੜ੍ਹ, 18 ਜੁਲਾਈ- ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।…

ਲੰਡਨ ਤੋਂ ਭਾਰਤ ਲਿਆਂਦਾ ਗਿਆ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ…

ਹਰਿਆਣਾ ਬਾਰਡਰ ‘ਤੇ ਕਿਸਾਨਾਂ ਨੂੰ…

ਨਵੀਂ ਦਿੱਲੀ, 18 ਜੁਲਾਈ- ਹਰਿਆਣਾ-ਪੰਜਾਬ ਸਰਹੱਦ ਦੇ…

Listen Live

Subscription Radio Punjab Today

ਲੰਡਨ ਤੋਂ ਭਾਰਤ ਲਿਆਂਦਾ ਗਿਆ ਸ਼ਿਵਾ ਜੀ…

18 ਜੁਲਾਈ 2024 : ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬਾਘ ਦਾ ਪੰਜਾ  ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਭਾਰਤ ਦੀ ਵਿੱਤੀ…

ਓਹਾਇਓ ਵਿੱਚ ਪੈਨ ਅਮਰੀਕਨ ਮਾਸਟਰ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ…

ਫਰਿਜਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ  / ਕੁਲਵੰਤ…

ਰਾਜ ਸਿੰਘ ਬਦੇਸ਼ਾ ਬਣੇ ਅਮਰੀਕਾ…

13 ਜੁਲਾਈ 2024 : ਰਾਜ ਸਿੰਘ ਬਦੇਸ਼ਾ…

Our Facebook

Social Counter

  • 41566 posts
  • 0 comments
  • 0 fans