15 ਸਤੰਬਰ 2023-ਇੱਕ ਵਾਰ ਖਾਕੀ ਫਿਰ ਦਾਗਦਾਰ ਹੋਈ ,ਜਿਸਦੇ ਚਲਦਿਆਂ ਫਿਰੋਜ਼ਪੁਰ ਚ 2 ਪੁਲਿਸਕਰਮੀਆਂ ਨੂੰਹੈਰੋਇਨ ਸਮੇਤ ਗ੍ਰਿਫ਼ਤਾਰ ਗਿਆ ਹੈ। ASI ਅਤੇ ਹਵਲਦਾਰ ਨੂੰ BSF ਨੇ ਨਾਕੇਬੰਦੀ ਦੌਰਾਨ ਸਰਹੱਦੀ ਪਿੰਡ ਗੱਟੀ ਦੇ ਟਿੰਡੀਵਾਲਾ ਵਾਲਾਚੌਕ ‘ਚੋਂ ਕਾਬੂ ਕੀਤਾ ਹੈ। ਦੋਵਾਂ ਪੁਲੀਸ ਮੁਲਾਜ਼ਮਾਂ ਦੀ ਪਛਾਣ ਸਬ ਇੰਸਪੈਕਟਰ ਨਿਸ਼ਾਨ ਸਿੰਘ ਅਤੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸ ਦੇਈਏ ਕਿ ਉਕਤ ਪੁਸਲਿਸ ਮੁਲਾਜਮ ਕਾਰ ਦੇ ਬੋਨਟ ਚ 2 ਕਿੱਲੋ ਹੈਰੋਇਨ ਲੁਕਾ ਕੇ ਲਿਜਾ ਰਹੇ ਸੀ , ਜਿੰਨਾਂ ਨੂੰ ਸਥਾਨਕ ਲੋਕਾਂ ਨੇ ਰੋਕਿਆ ਅਤੇ BSF ਨੂੰ ਸੂਚਨਾ ਦਿੱਤੀ ਸੀ , ਜਿਸਦੀ ਤਲਾ਼ਸੀ ਦੌਰਾਨ ਬੀ ਐਸ ਐਫ ਦੇ ਜਵਾਨਾਂ ਨੇ ਕਾਰ ਦੇ ਬੋਨਟ ‘ਚੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ। ਫ਼ਿਰੋਜ਼ਪੁਰ ‘ਚ ਸੀਮਾ ਸੁਰੱਖਿਆ ਬਲ BSF ਨੇ ਵੀਰਵਾਰ ਦੇਰ ਰਾਤ ਬੀਓਪੀ ਸਤਪਾਲ ਨੇੜੇ ਜੱਲੋ ਚੌਕ ਤੋਂ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ, 1 ਰਿਵਾਲਵਰ ਅਤੇ 17 ਰੌਂਦ ਬਰਾਮਦ ਕੀਤੇ । ਦੋਵੇਂ ਮੁਲਾਜ਼ਮ ਵਰਦੀ ਵਿਚ ਸਨ ਅਤੇ ਆਪਣੀ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਕਾਰ ਵਿਚ ਟਿੰਡੀਵਾਲਾ ਵਾਲੇ ਪਾਸੇ ਤੋਂ ਆ ਰਹੇ ਸਨ। ਜਦੋਂ BSF ਨੇ ਉਨ੍ਹਾਂ ਨੂੰ ਰੋਕ ਕੇ ਉਸਦੀ ਚੈਕਿੰਗ ਕੀਤੀ ਤਾਂ ਉਸਦੀ ਕਾਰ ਦੇ ਸੱਜੇ ਪਹੀਏ ਵਿੱਚ ਛੁਪੀ ਹੋਈ ਹੈਰੋਇਨ ਦੇ ਦੋ ਪੈਕੇਟ ਬਰਾਮਦ ਹੋਏ, ਜਿਸ ਦਾ ਪੈਕਿੰਗ ਸਮੇਤ ਕੁੱਲ ਵਜ਼ਨ 1.710 ਕਿਲੋ ਦੱਸਿਆ ਜਾਂਦਾ ਹੈ। ਉਨ੍ਹਾਂ ਕੋਲੋਂ .32 ਬੋਰ ਦਾ ਇੱਕ ਨਿੱਜੀ ਰਿਵਾਲਵਰ ਵੀ ਮਿਲਿਆ ਹੈ।