Menu

ਸਰਬਤ ਦਾ ਭਲਾ ਟਰੱਸਟ ਵੱਲੋਂ ਰਾਹਤ ਸਮੱਗਰੀ ਲੈ ਕੇ ਪਹੁੰਚੇ ਐਸ.ਪੀ ਓਬਰਾਏ

ਫ਼ਾਜ਼ਿਲਕਾ, 1 ਸਤੰਬਰ : ਓੁਘੇ ਸਮਾਜ ਸੇਵੀ  ਐਸ.ਪੀ ਓਬਰਾਏ ਆਪਣੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫ਼ਾਜ਼ਿਲਕਾ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈਕੇ ਇੱਥੇ ਪੁੱਜੇ। ਇਸ ਮੌਕੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ  ਮਨਜੀਤ ਸਿੰਘ ਢੇਸੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਅੱਜ 190 ਕੁਇੰਟਲ ਹਰਾ ਚਾਰਾ, 500 ਤਰਪਾਲਾਂ ਅਤੇ 500 ਮੱਛਰਦਾਨੀਆਂ ਫ਼ਾਜ਼ਿਲਕਾ ਦੇ ਪ੍ਰਭਾਵਿਤ ਪਿੰਡਾਂ ਵਿਚ ਵੰਡਨ ਲਈ ਲਿਆਂਦੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜ਼ੇਕਰ ਜ਼ਰੂਰਤ ਪਈ ਤਾਂ ਉਹ ਹੋਰ ਸਮੱਗਰੀ ਵੀ ਲੈ ਕੇ ਆਉਣਗੇ।
ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਿਕ ਉਪਰਾਲਿਆਂ ਨਾਲ ਅਸੀਂ ਕੁਦਰਤੀ ਆਫ਼ਤਾਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਦੇ ਯੋਗ ਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਭਾਗੀਦਾਰੀ ਨਾਲ ਕੋਈ ਵੀ ਮੁਸਿਕਲ ਕਾਰਜ ਸੌਖਾ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਅਨੇਕਾਂ ਲੋਕਾਂ ਨੇ ਨਿੱਜੀ ਪੱਧਰ ਤੇ ਵੀ ਇਕ ਦੂਜ਼ੇ ਦਾ ਮਦਦ ਕੀਤੀ ਹੈ ਜਿਸਦਾ ਉਹ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਅਤੇ ਵੱਡੇ ਪੱਧਰ ਤੇ ਲੋਕਾਂ ਨੂੰ ਮਦਦ ਪਹੁੰਚਾਈ ਗਈ ਹੈ ਅਤੇ ਪਿੱਛਲੇ ਦਿਨਾਂ ਵਿਚ ਵੱਡੀ ਮਾਤਰਾ ਵਿਚ ਹਰਾ ਚਾਰਾ, ਕੈਟਲ ਫੀਡ, ਰਾਸ਼ਟ ਕਿੱਟਾਂ, ਤਰਪਾਲਾਂ ਅਤੇ ਹੋੋਰ ਰਾਹਤ ਸਮੱਗਰੀ ਪੰਜਾਬ ਸਰਕਾਰ ਵੱਲੋਂ ਵੰਡੀ ਗਈ ਹੈ।
ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ  ਐਸ.ਪੀ ਓਬਰਾਏ ਦੇ ਨਾਲ ਜਾ ਕੇ ਪਿੰਡ ਮੁਹਾਰ ਜਮਸੇਰ, ਮਹਾਤਮ ਨਗਰ ਆਦਿ ਪਿੰਡਾਂ ਵਿਚ ਇਹ ਰਾਹਤ ਸਮੱਗਰੀ ਦੀ ਲੋੜਵੰਦ ਲੋਕਾਂ ਵਿਚ ਵੰਡ ਕਰਵਾਈ। ਇਸ ਮੌਕੇ ਕਰਨ ਗਿਲਹੋਤਰਾ ਵੀ ਵਿਸੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਹਾਜ਼ਰ ਸਨ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40184 posts
  • 0 comments
  • 0 fans