26 ਅਗਸਤ 2023-ਫ਼ਿਰੋਜ਼ਪੁਰ ਦੇ ਪਿੰਡ ਭਾਵੜਾ ‘ਚ ਮੋਬਾਈਲ ਨੂੰ ਲੈ ਕੇ ਤਕਰਾਰ ਤੋਂ ਬਾਅਦ ਹੋਈ ਗੋਲ਼ੀਬਾਰੀ ‘ਚ ਫ਼ਰੀਦਕੋਟ ਦੇ ਅਰਾਈਆਂ ਵਾਲਾ ਦੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜ਼ਖਮੀ ਹਾਲਤ ‘ਚ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਦੋਹਾਂ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਭਰਾਵਾਂ ਦੇ ਨਾਂ ਜਗਦੀਸ਼ ਸਿੰਘ (34) ਤੇ ਕੁਲਦੀਪ ਸਿੰਘ (36) ਪੁੱਤਰ ਸੋਹਣ ਸਿੰਘ ਦੱਸੇ ਜਾ ਰਹੇ ਹਨ। ਦੋਵਾਂ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ। ਘਟਨਾ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ।