19 ਜੁਲਾਈ 2023-ਸੁਲਾਤਨਪੁਰ ਲੋਧੀ ਵਿਚ 10 ਸਾਲਾ ਬੱਚੇ ਦੀ ਮਹਿਲਾ ਵੱਲੋਂ ਰੰਜਿਸ਼ ਵਜੋਂ ਕਤ.ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਲਾਸ਼ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਵੇਈਂ ਨਦੀ ਤੋਂ ਮਿਲੀ ਹੈ। ਮ੍ਰਿਤਕ ਰਣਬੀਰ ਸਿੰਘ ਸੋਮਵਾਰ ਦੁਪਹਿਰ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਦੌਰਾਨ ਲਾਪਤਾ ਹੋ ਗਿਆ ਸੀ। ਮਹਿਲਾ ਦੇ ਮ੍ਰਿਤਕ ਦੇ ਚਾਚੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਮ੍ਰਿਤਕ ਦੇ ਮਾਤਾ-ਪਿਤਾ ਰੋਕਦੇ ਸਨ। ਇਸ ਰੰਜਿਸ਼ ਦੇ ਚੱਲਦੇ ਮਹਿਲਾ ਨੇ ਮ੍ਰਿਤਕ ਦੇ ਚਾਚੇ ਨਾਲ ਮਿਲ ਕੇ ਉਸ ਨੂੰ ਵੇਈਂ ਵਿਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਨਾਲ ਹੀ ਮ੍ਰਿਤਕ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।