Menu

ਦੁਖਦਾਈ ਖਬਰ -ਅਮਰੀਕਾ ‘ਚ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌ.ਤ

17 ਜੁਲਾਈ 2023-ਪੰਜਾਬ ਚੋਂ ਹਰੇਕ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਜਾ ਕੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨਗੇ ਤੇ ਆਪਣਾ ਭਵਿੱਖ ਉਜਵਲ ਬਣਾਉਣਗੇ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਲੀਫੋਰਨੀਆਂ ਸ਼ਹਿਰ ਵਿੱਚ ਮਿਲਟਰੋਨ ਲੇਕ ਵਿੱਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌ.ਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਹਸ਼ਨਪ੍ਰੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਸ਼ਨਪ੍ਰੀਤ 2021 ਵਿੱਚ ਅਮਰੀਕਾ ਗਿਆ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨੀ ਉਹ ਆਪਣੇ ਦੋਸਤਾਂ ਨਾਲ ਮਿਲਟਰੋਨ ਲੇਕ ‘ਤੇ ਘੁੰਮਣ ਗਿਆ ਸੀ ਕਿ ਅਚਾਨਕ ਹਸ਼ਨਪ੍ਰੀਤ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਡੁੱਬ ਗਿਆ। ਜਿਸ ਤੋਂ ਬਾਅਦ ਪ੍ਰਸ਼ਸਾਨ ਤੇ ਗੋਤਾਖੋਰਾਂ ਨੇ ਉਸਨੂੰ ਰੈਸਕਿਉ ਕਰਕੇ ਬਾਹਰ ਕੱਢ ਲਿਆ ਤੇ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਮੌ.ਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ ਵੀ ਡੇਢ ਮਹੀਨਾ ਪਹਿਲਾਂ ਨਹਿਰ ਵਿੱਚ ਡੁੱਬਣ ਨਾਲ ਮੌ.ਤ ਹੋ ਗਈ ਸੀ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans