Menu

ਸੈਂਟ੍ਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੇ 14 ਗੁਰੂ ਘਰਾਂ ਵੱਲੋਂ ਸਿੱਖ ਏਕਤਾ ਲਈ ਇਤਿਹਾਸਕ ਪਹਿਲ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ), 05 ਜੁਲਾਈ 2023 – ਸੈਂਟ੍ਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੀਆਂ ਸਾਧਾਰਨ ਸੰਗਤਾਂ ਵਲੋਂ  ਸਮੁੱਚੇ  ਸਿੱਖਾਂ ਦੀ ਏਕਤਾ ਦੇ ਮਿਸ਼ਨ ਇੱਕ ਪੰਥ ਇਕ ਸੋਚ ਲਈ ਪਿਛਲੇ 8 ਵਰ੍ਹੇ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ  ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਏਕੇ ਨੂੰ ਸਮਰਪਿਤ ਪ੍ਰੋਗਰਾਮ ਆਤਮਰਸ ਕੀਰਤਨ ਦਰਬਾਰ 24 ਜੂਨ ਦਿਨ ਸ਼ਨੀਵਾਰ ਸ਼ਾਮ 5:00 ਵਜੇ ਤੋਂ 9:00 ਵਜੇ ਵਿੱਚ ਵੱਖ-ਵੱਖ ਵਿਚਾਰਧਾਰਾ ਜਾਂ ਮਰਿਯਾਦਾ ਵਿੱਚ ਵੰਡੇ ਕਹੇ ਜਾਣ ਵਾਲੇ ਗੁਰੂਘਰਾਂ ਦੇ ਰਾਗੀ ਢਾਡੀ ਵੀਰਾਂ ਨੇ ਇੱਕ ਥਾਂ ਇਕੱਤਰ ਹੋ ਕੇ ਆਪ ਸਿੱਖ ਏਕਤਾ ਤੇ ਪਹਿਰਾ ਦੇਂਦੇ ਹੋਏ ਸੰਸਾਰ ਭਰ ਦੇ ਸਿੱਖਾਂ ਨੂੰ ਵੀ ਏਕਤਾ ਦੀ ਅਪੀਲ ਕੀਤੀ। ਸਾਧਾਰਨ ਸੰਗਤਾਂ ਵੱਲੋਂ ਚੁੱਕੇ ਇਸ ਬੀੜੇ ਦਾ ਜਿੱਥੇ ਇਲਾਕੇ ਦੇ ਸਾਰੇ ਹੀ 14 ਗੁਰੂਘਰਾਂ ਜਿਸ ਵਿੱਚ ਫਰਿਜਨੋ ਕਲੋਵਸ ਦੇ ਸਾਰੇ ਗੁਰੂ ਘਰ ਜਿਸ ਵਿੱਚ ਗੁਰਦਵਾਰਾ ਸਿੰਘ ਸਭਾ, ਗੁਰੂ ਨਾਨਕ ਪ੍ਰਕਾਸ਼, ਨਾਨਕਸਰ, ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਰਵਿਦਾਸ ਸਭਾ, ਗੁ.ਕਲੋਵਿਸ, ਸੈਲਮਾ ਕਲਗੀਧਰ, ਪੈਸੇਫਿਕ ਕੋਸਟ ਸਿਲਮਾ, ਸੈਲਮਾ ਗੁਰੂ ਰਵਿਦਾਸ, ਤੋਂ ਇਲਾਵਾ ਗੁ.ਸਾਹਿਬ ਕਰਦਰਜ, ਮੰਡੇਰਾ, ਕਰਮਨ, ਸਨਵਾਕੀਨ, ਪੋਰਟਰਵਿਲੈ ਆਦਿ ਗੁਰੂ ਘਰਾਂ ਨੇ ਜੱਥੇ ਭੇਜਕੇ ਜਿੱਥੇ ਆਪ ਏਕੇ ਦਾ ਸਬੂਤ ਦਿੱਤਾ, ਉੱਥੇ ਇਲਾਕੇ ਦੇ ਪੰਜਾਬੀ ਮੀਡਿਆ ਅਤੇ  ਐਨਜੀਓ ਜਿਸ ਵਿੱਚ ਸਿੱਖ ਕੌਂਸਲ, ਸਿੱਖ ਵੂਮੈਨ ਆਰਗੇਨਾਈਜੇਸ਼ਨ ਆਫ਼ ਸੈਂਟਰਲ ਕੈਲੀਫੋਰਨੀਆ, ਜਕਾਰਾ ਮੂਵਮੈਂਟ, ਇੰਡੋ ਅਮੇਰੀਕਨ ਹੈਰੀਟੇਜ ਫੌਰਮ, ਜੀ.ਐਚ.ਜੀ ਅਕੈਡਮੀ, ਪੀ.ਏ.ਜੀ.ਜੀ, ਮੀਰੀ ਪੀਰੀ ਸੇਵਾ ਸੁਸਾਇਟੀ, ਪੰਜਾਬੀ ਰੇਡੀਓ ਕੇਬੀਆਈਐਫ 900 ਏਐਮ , ਇਲਾਕੇ ਦੇ ਮੀਡੀਆ ਪਰਸਨਜ਼, ਪੰਜਾਬੀ ਲੇਖਕ, ਮਾਤਾ ਗੁਜਰੀ ਅਤੇ ਸੁਖਮਨੀ ਸਾਹਿਬ ਗਰੁਪ ਵੱਲੋਂ ਇਸ ਦੀ ਸ਼ਲਾਘਾ ਕਰਦੇ ਹੋਏ ਭਰਵਾਂ ਹੁੰਗਾਰਾ ਮਿਲਿਆ ਅਤੇ ਕਿਹਾ ਕਿ ਅੱਜ ਪੂਰੇ ਸੰਸਾਰ ਦੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਇੱਕ ਹੋਣ ਦੀ ਸਖ਼ਤ ਲੋੜ ਹੈ। ਸਿੱਖ ਏਕੇ ਦੇ ਮਾਮਲੇ ‘ਚ ਆਮ ਸੰਗਤਾਂ ਦਾ ਇਹ ਕਹਿਣਾ ਹੈ ਕਿ ਇਲਾਕੇ ‘ਚ ਪਹਿਲੀ ਵਾਰ ਸਭ ਵੱਖ-ਵੱਖ ਵਿਚਾਰਧਾਰਾ ਨਾਲ ਸਬੰਧਿਤ ਗੁਰੂ ਘਰਾਂ ਦੇ ਜਥਿਆਂ, ਪ੍ਰਬੰਧਕਾਂ, ਪਤਵੰਤੇ ਸੱਜਣਾਂ, ਮੀਡੀਆ ਵੱਲੋਂ ਇਕੋ ਜਗ੍ਹਾ ਬੈਠ ਕੇ ਪੂਰੇ ਸਿੱਖਾਂ ਦੇ ਏਕੇ ਲਈ ਅਰਦਾਸ ਬੇਨਤੀ ਕਰਨੀ ਆਪਣੇ ਆਪ ‘ਚ ਇੱਕ ਇਤਿਹਾਸਿਕ ਘਟਨਾ ਹੈ। ਜੇ ਸਾਡੇ ਆਗੂ ਵੀ ਇਸ ਪਾਸੇ ਧਿਆਨ ਦੇਣ ਤਾਂ ਆਉਣ ਵਾਲੇ ਸਮੇਂ ‘ਚ ਇੱਕ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ। ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਮਨਜੂਰ ਕਰਦੇ ਹੋਏ ਹੁਣ ਸਿੱਖ ਏਕਤਾ ਦੀ ਇਹ ਜ਼ਿੰਮੇਵਾਰੀ ਪੰਥ ਦੇ ਵੱਡੇ ਪ੍ਰਚਾਰਕਾਂ, ਆਗੂਆਂ ਅਤੇ ਵਿਸ਼ੇਸ਼ ਕਰਕੇ ਪੰਥ ਦੇ ਜਥੇਦਾਰਾਂ ਨੂੰ ਬਿਨਾਂ ਦੇਰ ਲਗਾਏ ਚੁੱਕਣੀ ਚਾਹੀਦੀ ਹੈ।

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ…

6 ਮਈ 2024 : ਮੱਧ ਪ੍ਰਦੇਸ਼ ਦੇ…

ਟੈਂਡਰ ਘੁਟਾਲੇ ਵਿੱਚ ਈਡੀ ਦੀ…

ਨਵੀਂ ਦਿੱਲੀ, 6 ਮਈ 2024-  ਵਿੱਚ ਈਡੀ…

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40135 posts
  • 0 comments
  • 0 fans