Menu

ਬਿਊਟੀ ਪਾਰਲਰ ਤੋਂ ਘਰ ਪਰਤ ਰਹੀ ਭੈਣ ਨੂੰ ਭਰਾਵਾਂ ਨੇ ਚੌਰਾਹੇ ਚ ਮਾਰੀ ਗੋਲੀ

29 ਜੂਨ 2023-ਮੁਜ਼ੱਫਰਨਗਰ ‘ਚ ਬਕਰੀਦ ਤੋਂ ਇਕ ਦਿਨ ਪਹਿਲਾਂ ਆਨਰ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ  ਚੌਰਾਹੇ ‘ਤੇ ਭਰਾਵਾਂ ਨੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਮਿਲੀ ਜਾਣਕਾਰੀ ਮੁਤਾਬਿਕ ਲੜਕੀ ਨੇ ਦੋ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਘਟਨਾ ਦੀ ਸੂਚਨਾ ਮਿਲਣ  ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ।ਮ੍ਰਿਤਕਾ ਦੇ ਦਿਓਰ ਨੇ ਦਸਿਆ ਕਿ ਭਾਬੀ ਦੇ ਪ੍ਰਵਾਰਕ ਮੈਂਬਰਾਂ ਨੇ ਪਹਿਲਾਂ ਹੀ ਧਮਕੀ ਦਿਤੀ ਸੀ ਕਿ ਜੇਕਰ ਉਹ ਵਿਆਹ ਤੋਂ ਬਾਅਦ ਘਰ ਵਾਪਸ ਆਈ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਇਹੀ ਧਮਕੀ 20 ਦਿਨ ਪਹਿਲਾਂ ਵੀ ਦਿਤੀ ਗਈ ਸੀ। ਇਸ ਤੋਂ ਬਾਅਦ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਘਟਨਾ ਬੁਢਾਨਾ ਕੋਤਵਾਲੀ ਇਲਾਕੇ ਦੇ ਪਿੰਡ ਅਲੀਪੁਰ ਅਤਰਨਾ ਦੀ ਹੈ।

ਮ੍ਰਿਤਕਾ ਦੇ ਪਰਿਵਾਰਕ ਮੈਂਬਰ ਸ਼ਾਹਿਦ ਨਾਲ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਉਸ ਨਾਲ ਨਾਰਾਜ਼ ਸਨ, ਜਿਸ ਕਰਕੇ  ਰਿਸ਼ਤੇਦਾਰਾਂ ਨੇ ਦੋਵਾਂ ਨੂੰ ਪਿੰਡ ਨਾ ਆਉਣ ਦੀ ਧਮਕੀ ਦਿਤੀ ਸੀ। ਇਸ ਤੋਂ ਬਾਅਦ ਪਤੀ-ਪਤਨੀ ਪਿੰਡ ਛੱਡ ਕੇ ਚਲੇ ਗਏ ਸਨ। 20 ਦਿਨ ਪਹਿਲਾਂ ਹੀ ਦੋਵੇਂ ਪਿੰਡ ਵਾਪਸ ਆਏ ਸਨ। ਫਰਹਾਨਾ ਨੇ ਇੱਥੇ ਪਿੰਡ ਵਿਚ ਬਿਊਟੀਸ਼ੀਅਨ ਦਾ ਕੰਮ ਕਰਨਾ ਸ਼ੁਰੂ ਕਰ ਦਿਤਾ। ਉਸ ਨੇ ਇੱਕ ਬਿਊਟੀ ਪਾਰਲਰ ਵਿਚ ਕੰਮ ਕਰਨਾ ਸ਼ੁਰੂ ਕਰ ਕੀਤਾ, ਜਿੱਥੋਂ ਕਿ  ਬੁੱਧਵਾਰ ਸ਼ਾਮ ਘਰ ਪਰਤ ਰਹੀ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ਦੇ ਭਰਾਵਾਂ ਨੇ ਉਸ ਨੂੰ ਰੋਕ ਲਿਆ। ਪਹਿਲਾਂ ਉਸ ਨਾਲ ਗੱਲ ਕੀਤੀ ਫਿਰ ਗੋਲੀ ਮਾਰ ਦਿਤੀ। ਸੂਚਨਾ ਮਿਲਦੇ ਹੀ ਸਰਕਲ ਅਧਿਕਾਰੀ ਵਿਨੈ ਗੌਤਮ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਉੱਥੇ ਮੌਜੂਦ ਦਿਓਰ ਸਲੀਮ ਨੇ ਪੁਲਿਸ ਨੂੰ ਦਸਿਆ, ”ਫਰਹਾਨਾ ਦੇ ਭਰਾ ਸਲਮਾਨ, ਫਰਮਾਨ, ਨੋਮਾਨ ਅਤੇ ਮੇਹਰਬਾਨ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਇਨ੍ਹਾਂ ਸਾਰਿਆਂ ਨੇ ਭਰਜਾਈ ਨੂੰ ਗੋਲੀ ਮਾਰ ਦਿਤੀ।

ਸੀਓ ਬੁਢਾਨਾ ਵਿਨੈ ਗੌਤਮ ਨੇ ਦਸਿਆ, “ਅਲੀਪੁਰ ਅਥਰਨਾ ਦੀ ਰਹਿਣ ਵਾਲੀ ਫਰਹਾਨਾ ਨੇ 2021 ਵਿਚ ਇਥੋਂ ਦੇ ਇੱਕ ਲੜਕੇ ਨਾਲ ਲਵ ਮੈਰਿਜ ਕੀਤੀ ਸੀ। ਨੌਜੁਆਨ ਵੀ ਉਹਨਾਂ ਦੇ ਭਾਈਚਾਰੇ ਦਾ ਹੈ। ਬਾਅਦ ਵਿਚ ਉਨ੍ਹਾਂ ਨੇ ਕੋਰਟ ਮੈਰਿਜ ਕੀਤੀ। ਲੜਕੀ ਦੇ ਪ੍ਰਵਾਰ ਵਾਲੇ ਇਸ ਵਿਆਹ ਤੋਂ ਨਾਰਾਜ਼ ਸਨ। ਇਸੇ ਰੰਜਿਸ਼ ਦੇ ਚਲਦਿਆਂ ਮ੍ਰਿਤਕਾ ਦੇ ਭਰਾਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ। ਕਤਲ ਵਿਚ 5-6 ਲੋਕਾਂ ਦੇ ਨਾਂ ਸਾਹਮਣੇ ਆਏ ਹਨ।  ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

 

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans