Menu

ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਹੋਈ ਅਹਿਮ ਮੀਟਿੰਗ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ

ਬਠਿੰਡਾ10 ਜੂਨ(ਵੀਰਪਾਲ ਕੌਰ )- ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲਾ ਬਠਿੰਡਾ ਦੀ ਮੀਟਿੰਗ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ ਜਿਸ ਵਿਚ ਬਰਾਂਚਾਂ ਦੇ ਪ੍ਰਧਾਨ ਜਨਰਲ ਸਕੱਤਰਾਂ ਤੋਂ ਇਲਾਵਾ ਜਿਲ੍ਹਾ ਕਮੇਟੀ ਆਗੂ ਸ਼ਾਮਲ ਹੋਏ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਮੌੜ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰੇ ਜਿਵੇਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਲੰਮੇਂ ਸਮੇਂ ਤੋਂ ਕੰਮ ਕਰਦੇ ਆ ਰਹੇ ਕੰਟਰੈਕਟ ,ਡੇਲੀਵੇਜ, ਆਊਟਸੋਰਸ, ਹਰੇਕ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰੇ, ਪੇ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਦੇ ਹੋਏ ਤਨਖਾਹ ਕਮਿਸ਼ਨ ਦੇ ਬਕਾਏ ਤੁਰੰਤ ਦਿੱਤੇ ਜਾਣ,ਡੀ ਏ ਦੀਆਂ ਕਿਸ਼ਤਾਂ ਦਾ ਬਕਾਏ ਨੂੰ ਰੀਲੀਜ਼ ਕੀਤਾ ਜਾਵੇ,ਪਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਕੰਟਰੈਕਟ ਵੇਜਿਜ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ, ਕੰਨਟੈਕਟ ਕਰਮਚਾਰੀਆਂ ਨੂੰ ਤਿੰਨ-ਤਿੰਨ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਖਾਲੀ ਪਈਆਂ ਆਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਿਆ ਜਾਵੇ, ਠੇਕੇਦਾਰੀ ਸਿਸਟਮ ਰਾਹੀਂ ਭਰਤੀ ਮੁਲਾਜ਼ਮਾਂ ਨੂੰ ਇਕ ਤਾਂ ਸਮੇਂ ਸਿਰ ਤਨਖਾਹ ਨਾਂ ਦੇ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ।

ਆਗੂ ਸੁਖਚੈਨ ਸਿੰਘ, ਅਰਜਨ ਸਰਾਂ ਤੇ ਦਰਸ਼ਨ ਸ਼ਰਮਾ, ਨੇ ਕਿਹਾ ਕਿ ਪੰਜਾਬ ਸਰਕਾਰ ਮਹਿਕਮਾ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ ਕਿਉਂਕਿ ਬੋਰਡ ਆਫ ਡਾਇਰੈਕਟਰ ਚੰਡੀਗੜ੍ਹ ਦੀ ਮੀਟਿੰਗ ਸੀਵਰੇਜ ਬੋਰਡ ਨੇ ਇਹ ਮਤਾ ਪਾਸ ਕੀਤਾ ਹੈ ਕਿ ਕਿ ਮਹਿਕਮਾ ਸੀਵਰੇਜ ਬੋਰਡ ਆਪਣੇ ਪੱਧਰ ਤੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਦੇ ਸਮਰੱਥ ਹੈ ਇਸ ਲਈ ਪੰਜਾਬ ਸਰਕਾਰ ਨੂੰ ਸੀਵਰੇਜ ਬੋਰਡ ਮੁਲਾਜ਼ਮਾਂ ਤੇ ਪੈਨਸ਼ਨ ਲਾਗੂ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਹੈ ।ਸਰਕਾਰ ਸੀਵਰੇਜ ਬੋਰਡ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ, ਕਿਉਂਕਿ ਪੈਨਸ਼ਨ ਤੋਂ ਬਿਨਾ 35-40 ਸਾਲ ਦੀ ਨੌਕਰੀ ਕਰਕੇ ਵੀ ਮੁਲਾਜ਼ਮ ਨੂੰ ਰਿਟਾਇਰਮੈਂਟ ਸਮੇਂ ਖਾਲੀ ਹੱਥ ਘਰਾਂ ਨੂੰ ਜਾਣਾ ਪੈਦਾ ਹੈ।ਮੀਟਿੰਗ ਦੌਰਾਨ ਨਿਗਰਾਨ ਇੰਜੀਨਿਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਹਲਕਾ ਬਠਿੰਡਾ ਵੱਲੋਂ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਵਿਖੇ ਮੀਟਿੰਗਾਂ ਦੌਰਾਨ ਹੋਏ ਫੈਸਲੇ ਲਾਗੂ ਕਰਨ ਵਿੱਚ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਉਣ ਕਰਕੇ ਫੀਲਡ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਮੀਟਿੰਗ ਵਿੱਚ ਸੀਵਰੇਜ ਬੋਰਡ ਸਰਕਲ ਦਫਤਰ ਬਠਿੰਡਾ ਵਿਖੇ ਅਗਲੇ ਹਫ਼ਤੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਮੀਟਿੰਗ ਚ ਲਖਵੀਰ ਸਿੰਘ ਭਾਗੀਵਾਂਦਰ,ਹਰਨੇਕ ਸਿੰਘ ਗਹਿਰੀ,ਗੁਰਚਰਨ ਸਿੰਘ ਜੌੜਕੀਆ,ਕੁਲਵਿੰਦਰ ਸਿੰਘ ਸਿੱਧੂ,ਮੱਖਣ ਸਿੰਘ ਖਨਗਵਾਲ,ਧਰਮ ਸਿੰਘ ਕੋਠਾ ਗੁਰੂ,ਪੂਰਨ ਸਿੰਘ,ਰਣਜੀਤ ਸਿੰਘ ਬਿਲਾਸਪੁਰ,ਗੁਰਦੀਪ ਸਿੰਘ ਤਲਵੰਡੀ ਸਾਬੋ,ਪਰਮ ਚੰਦ ਬਠਿੰਡਾ ਨਰਿੰਦਰ ਸ਼ਰਮਾਂ,ਗਰਮੀਤ ਭੋਡੀਪੁਰਾ, ਵੀਰ ਸਿੰਘ, ਕੁਲਵੰਤ ਸਿੰਘ ਸਮੇਤ ਹੋਰ ਵੀ ਬਰਾਂਚ ਆਗੂ ਸ਼ਾਮਲ ਹੋਏ ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35893 posts
  • 0 comments
  • 0 fans